ਕਟਰਾ (ਪਾਇਲ): ਦਿੱਲੀ ਦੇ ਲਾਲ ਕਿਲੇ 'ਚ ਹੋਏ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ 'ਚ ਹਨ। ਇਸ ਚੌਕਸੀ ਤਹਿਤ ਕਟੜਾ ਪੁਲਿਸ ਨੇ ਮੇਨ ਬਜ਼ਾਰ, ਕਾਊਂਟਰ ਨੰਬਰ-2 ਅਤੇ ਨੇੜਲੇ ਅਹਿਮ ਸਥਾਨਾਂ 'ਤੇ ਵਿਆਪਕ ਸੁਰੱਖਿਆ ਚੈਕਿੰਗ ਮੁਹਿੰਮ ਚਲਾਈ। ਥਾਣਾ ਇੰਚਾਰਜ ਕਟੜਾ ਰਣਜੀਤ ਸਿੰਘ ਰਾਓ ਦੀ ਅਗਵਾਈ 'ਚ ਪੁਲਿਸ ਅਤੇ ਸੀ.ਆਰ.ਪੀ.ਐੱਫ ਦੀ ਸਾਂਝੀ ਟੀਮ ਨੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ, ਜਿਸ 'ਚ ਡੌਗ ਸਕੁਐਡ ਦੀ ਮਦਦ ਨਾਲ ਸ਼ੱਕੀ ਥਾਵਾਂ ਅਤੇ ਵਸਤੂਆਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਇਸ ਦੇ ਨਾਲ ਹੀ ਪੁਲਿਸ ਟੀਮ ਨੇ ਸਮਾਨ ਵੇਚਣ ਵਾਲਿਆਂ ਸਮੇਤ ਇਲਾਕਾ ਨਿਵਾਸੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ। ਦੱਸ ਦਈਏ ਕਿ ਦਿੱਲੀ ਦੇ ਲਾਲ ਕਿਲੇ 'ਚ ਹੋਏ ਧਮਾਕੇ ਤੋਂ ਬਾਅਦ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਅਲਰਟ ਹੈ ਅਤੇ ਸਮੇਂ-ਸਮੇਂ 'ਤੇ ਅਚਨਚੇਤ ਨਾਕੇ ਲਗਾ ਕੇ ਚੈਕਿੰਗ ਕਰਦੀ ਰਹਿੰਦੀ ਹੈ।



