ਪੰਜਾਬ ‘ਚ ਭਿਆਨਕ ਸੜਕ ਹਾਦਸਾ, 1 ਨੌਜਵਾਨ ਦੀ ਮੌਤ

by nripost

ਸ੍ਰੀ ਕੀਰਤਪੁਰ ਸਾਹਿਬ (ਨੇਹਾ): ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ 21 ’ਤੇ ਕੈਂਚੀ ਮੋੜ ਸੁਰੰਗ ਵਿਚ ਦੋ ਕਾਰਾਂ ਦੀ ਭਿਆਨਕ ਟੱਕਰ ਹੋਈ ਹੈ। ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਟਨਲ ਦੇ ਵਿਚਕਾਰ ਭਿਆਨਕ ਹਾਦਸੇ ਵਿਚ ਇਕ ਕਾਰ ਚਾਲਕ ਨੌਜਵਾਨ ਸਾਬੂ ਠਾਕੁਰ ਪੁੱਤਰ ਸੰਜੂ ਵਾਸੀ ਪਿੰਡ ਵਸਾਹੀ ਚੱਕਾ ਜੋਗਿੰਦਰ ਨਗਰ ਦੀ ਮੌਤ ਹੋ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕੀ ਮ੍ਰਿਤਕ ਵਿਅਕਤੀ ਕਾਰ ਦੇ ਵਿਚਕਾਰ ਫਸ ਗਿਆ।

ਜਿਸ ਨੂੰ ਕੱਢਣ ਲਈ ਬਹੁਤ ਜਦੋਂ ਜਾਹਿਦ ਕਰਨੀ ਪਈ ਜਖਮੀ ਹਾਲਤ ਵਿਚ ਫਸੇ ਕਾਰ ਚਾਲਕ ਦੀ ਜਿਆਦਾ ਖੂਨ ਬਹਿ ਜਾਣ ਕਾਰਨ ਮੌਤ ਹੋ ਗਈ। ਇਹ ਟੱਕਰ ਯੂਪੀ ਨੰਬਰ ਯੁ,ਪੀ 16 ਹੈ, ਬੀ 8089 ਫਾਰਚੂਨਰ ਨਾਲ ਹੋਈ ਹੈ। ਕਾਫੀ ਸਮੇਂ ਬਾਅਦ ਕਾਰ ਦੇ ਦਰਵਾਜ਼ੇ ਤੋੜਨ ਮਗਰੋਂ ਕਾਰ ਚਾਲਕ ਸੰਜੂ ਠਾਕੁਰ ਨੂੰ ਬਾਹਰ ਕੱਢਿਆ ਜਾ ਸਕਿਆ ਜਿਸ ਨੂੰ ਇਲਾਜ ਲਈ ਏਮ ਪਹੁੰਚਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਨੇ ਬਾਹਨਾ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਮੌਕੇ ’ਤੇ ਇਕੱਤਰ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

More News

NRI Post
..
NRI Post
..
NRI Post
..