ਆਗਰਾ (ਪਾਇਲ): ਸਾਫਟਵੇਅਰ ਇੰਜੀਨੀਅਰ ਨੇ ਸ਼ੁੱਕਰਵਾਰ ਸਵੇਰੇ ਘਰ 'ਚ ਹੀ ਲਾਇਸੈਂਸੀ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸ ਦਇਏ ਕਿ ਖੁਦਕੁਸ਼ੀ ਦੇ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਈਫਲ ਸਾਫ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ।
ਥਾਨਾ ਸਦਰ ਖੇਤਰ ਵਿੱਚ ਰਾਜੇਸ਼ਵਰ ਮੰਦਿਰ ਨੇੜੇ ਪੰਨਾ ਪੈਲੇਸ ਦੇ ਕੋਲ ਰਹਿਣ ਵਾਲੇ ਬ੍ਰਾਹਮਣ ਮਹਾਸਭਾ ਦੇ ਸੰਸਥਾਪਕ ਅਤੇ ਸੇਵਾਮੁਕਤ ਸਿਪਾਹੀ ਸਤਿਆਦੇਵ ਸ਼ਰਮਾ ਦੇ ਪੁੱਤਰ ਗਿਆਨੇਸ਼ ਸ਼ਰਮਾ (42) ਨੇ ਲਾਇਸੈਂਸੀ ਅਰਧ-ਆਟੋਮੈਟਿਕ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਸਵੇਰੇ ਨੌਂ ਵਜੇ ਦੀ ਹੈ। ਗਿਆਨੇਸ਼ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਸੀ ਅਤੇ ਉਸ ਦੇ ਦੋ ਬੇਟੇ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



