ਜਪਾਨ ਵਿਚ ਸਕੂਲੀ ਬੱਚਿਆਂ ਤੇ ਚਾਕੂ ਨਾਲ ਹਮਲਾ , 2 ਦੀ ਮੌਤ, 15 ਜ਼ਖਮੀ

by

ਕਾਵਾਸਾਕੀ , 28 ਮਈ ( NRI MEDIA )

ਜਪਾਨ ਦੇ ਕਾਵਾਸਾਕੀ ਸ਼ਹਿਰ ਵਿੱਚ ਮੰਗਲਵਾਰ ਸਵੇਰੇ, ਬੱਸ ਸਟਾਪ 'ਤੇ ਸਕੂਲ ਬਸ ਦਾ ਇੰਤਜ਼ਾਰ ਕਰ ਰਹੇ ਸਕੂਲੀ ਬੱਚਿਆਂ ਤੇ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ , ਇਸ ਘਟਨਾ 'ਚ, ਇੱਕ ਬੱਚੇ ਅਤੇ 30 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ 18 ਜ਼ਖਮੀ ਹੋ ਗਏ ਹਨ, ਘਟਨਾ ਦੇ ਸਮੇਂ ਗਰਲਜ਼ ਸਕੂਲ ਦੇ ਸਕੂਲ ਬੱਚੇ , ਅਧਿਆਪਕ ਅਤੇ ਹੋਰ ਲੋਕ ਦੇ ਬੱਸ ਦੀ ਉਡੀਕ ਕਰ ਰਹੇ ਸਨ , 57 ਵਰ੍ਹਿਆਂ ਦੇ ਹਮਲਾਵਰ ਨੇ ਆਪਣੇ ਆਪ ਨੂੰ ਵੀ ਚਾਕੂ ਮਾਰ ਲਿਆ ਜਿਸ ਤੋਂ ਬਾਅਦ ਉਸਦੀ ਵੀ ਮੌਤ ਹੋ ਗਈ , ਸੂਤਰਾਂ ਅਨੁਸਾਰ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੋਂ ਦੋ ਚਾਕੂ ਬਰਾਮਦ ਕੀਤੇ ਹਨ |


ਅਧਿਕਾਰੀ ਅਨੁਸਾਰ, ਇਹ ਘਟਨਾ ਉਦੋਂ ਵਾਪਰੀ ਜਦੋਂ ਬੱਚਿਆਂ ਅਤੇ ਅਧਿਆਪਕਾਂ ਨੇ ਸਕੂਲ ਲਈ ਬੱਸ ਦਾ ਇੰਤਜਾਰ ਕੀਕਰ ਰਹੇ ਸਨ , ਸਾਰੇ ਬੱਚੇ ਇਕ ਲਾਈਨ ਵਿਚ ਲੱਗੇ ਹੋਏ ਸਨ , ਇਸ ਦੌਰਾਨ, ਦੋਸ਼ੀ ਨੇ ਬੱਚਿਆਂ ਸਮੇਤ ਲੋਕਾਂ 'ਤੇ ਹਮਲਾ ਕੀਤਾ , ਚਸ਼ਮਦੀਦ ਸਕੂਲ ਬੱਸ ਦੇ ਡਰਾਈਵਰ ਨੇ ਵੀ ਆਪਣੇ ਬਿਆਨ ਵਿੱਚ ਇਹ ਕਿਹਾ ਹੈ ,ਜ਼ਿਆਦਾਤਰ ਸਕੂਲੀ ਬੱਚੇ ਕੁੜੀਆਂ ਸਨ , ਇਸ ਘਟਨਾ ਤੋਂ ਬੜਾ ਪੂਰੇ ਇਲਾਕੇ ਵਿੱਚ ਦਹਿਸ਼ਤ ਹੈ |

ਕਿਓਡੋ ਨਿਊਜ਼ ਅਨੁਸਾਰ ਮਰਨ ਵਾਲੀ ਸਕੂਲੀ ਬੱਚੀ ਅਤੇ 15 ਹੋਰ ਜ਼ਖਮੀ ਸਕੂਲੀ ਬੱਚੇ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਹਨ , ਦੋ ਹੋਰ ਜ਼ਖਮੀ ਅਣਪਛਾਤੇ ਬਾਲਗ ਹਨ , ਪੁਲਿਸ ਨੇ ਕਿਹਾ ਕਿ ਸ਼ੱਕੀ 57 ਸਾਲ ਦੇ ਲਗਭਗ ਸੀ ਅਤੇ ਉਸਦੇ ਦੋਹਾਂ ਹੱਥਾਂ ਵਿਚ ਇਕ ਚਾਕੂ ਸਨ , ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਚਾਕੂਆਂ ਨਾਲ ਬੱਚਿਆਂ ਅਤੇ ਹੋਰ ਵਿਅਕਤੀਆਂ ਨੂੰ ਗੋਦ ਦਿੱਤਾ ਹਾਲਾਂਕਿ ਹੁਣ ਤੱਕ ਦੋਸ਼ੀ ਦੀ ਪਹਿਚਾਣ ਸਾਹਮਣੇ ਨਹੀਂ ਆਈ ਹੈ , ਜਪਾਨ ਦੁਨੀਆ ਦੇ ਘੱਟ ਹਿੰਸਾ ਵਾਲੇ ਅਤੇ ਵਿਕਸਤ ਦੇਸ਼ਾਂ ਵਿੱਚੋਂ ਇੱਕ ਹੈ |

More News

NRI Post
..
NRI Post
..
NRI Post
..