ਜਲ ਸੈਨਾ ਨੂੰ ਜਲਦੀ ਹੀ ਮਿਲੇਗੀ ਤੀਜੀ ਪਣਡੁੱਬੀ

by nripost

ਨਵੀਂ ਦਿੱਲੀ (ਨੇਹਾ): ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਕਿਹਾ ਕਿ ਭਾਰਤ ਆਪਣੀ ਪਰਮਾਣੂ ਸਮਰੱਥਾ ਨੂੰ ਮਜ਼ਬੂਤ ​​ਕਰ ਰਿਹਾ ਹੈ; ਇਸ ਤਹਿਤ ਦੇਸ਼ ਵਿੱਚ ਬਣੀ ਤੀਜੀ ਪਰਮਾਣੂ ਪਣਡੁੱਬੀ ‘ਅਰਿਦਮਨ’ ਨੂੰ ਜਲਦੀ ਹੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦਾ ਬਲ ਆਪਣੀ ਸਮਰੱਥਾ ਵਧਾਉਣ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।

ਜਲ ਸੈਨਾ ਦਿਵਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਮਿਰਲ ਤ੍ਰਿਪਾਠੀ ਨੇ ਕਿਹਾ ਕਿ ਪ੍ਰਾਜੈਕਟ 75 ਇੰਡੀਆ (ਪੀ75-ਆਈ) ਤਹਿਤ ਛੇ ਪਣਡੁੱਬੀਆਂ ਦਾ ਤਜਵੀਜ਼ਤ ਸੌਦਾ ਮੁਕੰਮਲ ਹੋਣ ਵਾਲਾ ਹੈ। ਜਲ ਸੈਨਾ ਨੂੰ 26 ਰਾਫੇਲ-ਐੱਮ ਲੜਾਕੂ ਜਹਾਜ਼ਾਂ ਵਿੱਚੋਂ ਪਹਿਲੇ ਚਾਰ ਜਹਾਜ਼ 2028 ਵਿੱਚ ਮਿਲ ਜਾਣਗੇ। ਭਾਰਤ ਨੇ ਇਨ੍ਹਾਂ ਜਹਾਜ਼ਾਂ ਦੀ ਖ਼ਰੀਦ ਲਈ ਅਪਰੈਲ ਵਿੱਚ ਫਰਾਂਸ ਨਾਲ 64,000 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਮਈ ਵਿੱਚ ਅਪਰੇਸ਼ਨ ਸਿੰਧੂਰ ਦੌਰਾਨ ਬਲ ਦੇ ਹਮਲਾਵਰ ਰੁਖ਼ ਕਾਰਨ ਪਾਕਿਸਤਾਨੀ ਜਲ ਸੈਨਾ ਨੂੰ ਆਪਣੀਆਂ ਬੰਦਰਗਾਹਾਂ ਨੇੜੇ ਰਹਿਣ ਲਈ ਮਜਬੂਰ ਹੋਣਾ ਪਿਆ ਸੀ।

More News

NRI Post
..
NRI Post
..
NRI Post
..