ਆਸਟਰੇਲੀਆ ਦਾ ਧਮਾਕਾ: 349 ਦੌੜਾਂ ‘ਤੇ ਆਲ ਆਊਟ

by nripost

ਐਡੀਲੇਡ (ਪਾਇਲ): ਐਡੀਲੇਡ ਵਿਚ ਖੇਡੇ ਜਾ ਰਹੇ ਤੀਜੇ ਐਸ਼ੇਜ਼ ਟੈਸਟ ਮੈਚ ਵਿਚ ਅੱਜ ਆਸਟਰੇਲੀਆ ਦੀ ਟੀਮ 349 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਇੰਗਲੈਂਡ ਨੂੰ ਜਿੱਤ ਲਈ 435 ਦੌੜਾਂ ਦੀ ਲੋੜ ਹੈ।

ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 371 ਦੌੜਾਂ ਬਣਾਈਆਂ ਸਨ ਜਦਕਿ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿਚ ਮਹਿਜ਼ 286 ਦੌੜਾਂ ਹੀ ਬਣਾ ਸਕੀ। ਇਸ ਦੇ ਜਵਾਬ ਵਿਚ ਇੰਗਲੈਂਡ ਦੀ ਟੀਮ ਨੇ ਦੂਜੀ ਪਾਰੀ ਸ਼ੁਰੂ ਕਰ ਦਿੱਤੀ ਹੈ ਤੇ ਉਸ ਦੀਆਂ 12 ਦੌੜਾਂ ’ਤੇ ਪਹਿਲੀ ਵਿਕਟ ਡਿੱਗ ਚੁੱਕੀ ਹੈ।