Asia Cup 2025: ਪਾਕਿ ਨੇ ਭਾਰਤ ਨੂੰ 191 ਦੌੜਾਂ ਨਾਲ ਹਰਾਇਆ

by nripost

ਨਵੀਂ ਦਿੱਲੀ (ਨੇਹਾ): ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਅੱਜ ਪਾਕਿਸਤਾਨ ਨੇ ਭਾਰਤ ਨੂੰ 191 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਪਹਿਲਾਂ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 347 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 348 ਦੌੜਾਂ ਦਾ ਟੀਚਾ ਦਿੱਤਾ ਪਰ ਭਾਰਤ ਦੀ ਪੂਰੀ ਟੀਮ 26.2 ਓਵਰਾਂ ਵਿਚ ਹੀ 156 ਦੌੜਾਂ ’ਤੇ ਆਲ ਆਊਟ ਹੋ ਗਈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 347 ਦੌੜਾਂ ਬਣਾਈਆਂ ਹਨ।

ਇਸ ਦੌਰਾਨ ਸਮੀਰ ਮਿਨਹਾਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮਹਿਜ਼ 113 ਗੇਂਦਾਂ ਵਿੱਚ 172 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮਿਨਹਾਸ ਨੇ ਉਸਮਾਨ ਖਾਨ ਨਾਲ 92 ਦੌੜਾਂ ਅਤੇ ਅਹਿਮਦ ਹੁਸੈਨ ਨਾਲ 137 ਦੌੜਾਂ ਦੀਆਂ ਮਜ਼ਬੂਤ ਸਾਂਝੇਦਾਰੀਆਂ ਕਰਕੇ ਪਾਕਿਸਤਾਨ ਨੂੰ ਇੱਕ ਵੱਡੇ ਸਕੋਰ ਵੱਲ ਵਧਾਇਆ। ਭਾਰਤ ਨੂੰ ਏਸ਼ੀਆ ਕੱਪ ਦਾ ਖਿਤਾਬ ਜਿੱਤਣ ਲਈ ਰਿਕਾਰਡ 348 ਦੌੜਾਂ ਦਾ ਟੀਚਾ ਹਾਸਲ ਕਰਨਾ ਪਵੇਗਾ।