ਮੀਡੀਆ ਡੈਸਕ ,28 ਮਈ ( NRI MEDIA )
ਲਾਸ ਏਂਜਲਸ ਦੇ ਸਾਲ 1969 ਦੀ ਕਹਾਣੀ ਫਿਲਮ 'ਵੰਸ ਅਪੋਨ ਏ ਟਾਈਮ ਇਨ ਹਾਲੀਵੁੱਡ' ਵਿਚ ਦਿਖਾਈ ਗਈ ਹੈ। ਇਸ ਫਿਲਮ ਨੂੰ ਸੋਨੀ ਪਿਕਚਰਜ਼ ਦੁਆਰਾ ਰਿਲੀਜ ਕੀਤਾ ਗਿਆ ਹੈ ਇਸ ਫਿਲਮ ਨੂੰ ਕਾਨ ਫਿਲਮ ਫੈਸਟੀਵਲ ਵਿਚ ਪਹਿਲਾ ਹੀ ਦਿਖਾਇਆ ਜਾ ਚੁੱਕਾ ਹੈ ਅਤੇ ਆਲੋਚਕਾਂ ਨੇ ਇਸਨੂੰ ਕਾਫੀ ਪਸੰਦ ਵੀ ਕੀਤਾ ਹੈ , ਅਮਰੀਕਾ ਅਤੇ ਬ੍ਰਿਟੇਨ ਦੇ ਕੋ ਪਰੋਡਕਸ਼ਨ ਵਿਚ ਬਣੀ ਇਸ ਫਿਲਮ ਦਾ ਟ੍ਰੇਲਰ ਕਾਫੀ ਦਿਲਚਸਪ ਹੈ।
ਜਿਵੇਂ ਕਿ ਫਿਲਮ ਦੇ ਟਰੇਲਰ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਫਿਲਮ ਵਿਚ ਟੇਲੀਵਿਜਨ ਦੇ ਤਜਰਬੇਕਾਰ ਅਭਿਨੇਤਾ ਅਤੇ ਉਸਦੇ ਸਟੰਟ ਡਬਲ ਦੀ ਕਹਾਣੀ ਦਿਖਾਈ ਗਈ ਹੈ ਜੋਂ ਕਿ ਟੇਲੀਵਿਜਨ ਦੀ ਦੁਨੀਆ ਵਿਚ ਕਮਾਲ ਦਿਖਾਉਣ ਤੋ ਬਾਅਦ ਵਡੇ ਪਰਦੇ ਤੇ ਕੁਝ ਕਰਨਾ ਚਾਹੁੰਦੇ ਹਨ , ਫਿਲਮ ਵਿਚ ਜਿਥੇ ਅਲ ਪਚਿਨੋ ਦਾ ਕਿਰਦਾਰ ਉਤਸੁਕਤਾ ਜਤਾਉਂਦਾ ਹੈ ਉੱਥੇ ਹੀ ਮਰਹੂਮ ਲੇਉਕ ਪੈਰੀ ਨੂੰ ਉਨਾਂ ਦੀ ਆਖਰੀ ਫਿਲਮ ਦੇ ਟ੍ਰੇਲਰ ਵਿਚ ਦੇਖਣਾ ਉਨਾਂ ਦੇ ਪ੍ਰਸ਼ੰਸਕਾਂ ਲਈ ਕਾਫੀ ਭਾਵੁਕ ਵੀ ਹੈ।
ਨਿਰਦੇਸ਼ਕ ਕਵੈਂਟਿਨ ਟੈਰੇਂਟਿਨ ਦੀ ਇਹ ਨੌਵੀਂ ਫਿਲਮ ਅਤੇ ਓਨਾ ਦੀ ਇਹ ਪਹਿਲੀ ਫਿਲਮ ਹੈ ਜਿਸ ਵਿਚ ਉਨ੍ਹਾਂ ਦੇ ਪ੍ਰੋਡੇਉਸਰ ਹਾਰਵੇ ਵਿੰਸਟਨ ਉਨਾਂ ਦੇ ਨਾਲ ਨਹੀਂ ਹਨ , ਫਿਲਮ 16 ਅਗਸਤ ਨੂੰ ਅਮਰੀਕਾ ਅਤੇ 14 ਅਗਸਤ ਨੂੰ ਬ੍ਰਿਟੇਨ ਵਿਚ ਰਿਲੀਜ ਹੋਵੇਗੀ।ਭਾਰਤ ਵਿਚ ਫਿਲਹਾਲ ਇਸ ਫਿਲਮ ਦੀ ਰਿਲੀਜਿੰਗ ਡੇਟ ਹਾਲੇ ਤੈਅ ਨਹੀਂ ਹੋਈ ਹੈ ,ਇਸ ਫਿਲਮ ਵਿਚ ਲਿਓਨਾਰਡੋ ਦੀ ਕੈਪਰਿਓ, ਬਰੈਡ ਪਿੱਟ, ਮਾਰਗਟ ਰੋਬੀ, ਕਰਟ ਰਸੇਲ, ਡਕੋਟਾ ਫੈਂਨਿਸ, ਲਿਓਕ ਪੈਰੀ ਅਤੇ ਅਲ ਪਚਿਨੋ ਵਰਗੇ ਅਭਿਨੇਤਾ ਸ਼ਾਮਿਲ ਹਨ।



