ਕਾਬੁਲ (ਪਾਇਲ): ਅਫ਼ਗ਼ਾਨਿਸਤਾਨ ’ਚ ਭੁੱਖਮਰੀ ਵਧ ਰਹੀ ਹੈ, ਜਿਥੇ ਲੱਖਾਂ ਲੋਕ ਅਫ਼ਗ਼ਾਨਿਸਤਾਨੀ ਅਧਿਕਾਰੀਆਂ ਤੇ ਕੌਮਾਂਤਰੀ ਖੈਰਾਤੀ ਅਦਾਰਿਆਂ ਤੋਂ ਮਿਲਣ ਵਾਲੀ ਮਨੁੱਖੀ ਸਹਾਇਤਾ ’ਤੇ ਨਿਰਭਰ ਹਨ।
ਜਾਣਕਾਰੀ ਅਨੁਸਾਰ 2.29 ਕਰੋੜ ਲੋਕਾਂ (ਲਗਪਗ ਅੱੱਧੀ ਆਬਾਦੀ) ਨੂੰ ਇਸ ਵਰ੍ਹੇ ਸਹਾਇਤਾ ਦੀ ਲੋੜ ਸੀ ਪਰ ਕੌਮਾਂਤਰੀ ਸਹਾਇਤਾ ’ਚ ਕਟੌਤੀ ਦੇ ਨਾਲ, ਜਿਸ ਵਿੱਚ ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ ਰਾਹੀਂ ਚੱਲ ਰਹੇ ਖੁਰਾਕ ਵੰਡ ਵਰਗੇ ਪ੍ਰੋਗਰਾਮਾਂ ਲਈ ਅਮਰੀਕੀ ਸਹਾਇਤਾ ਰੋਕਣਾ ਸ਼ਾਮਲ ਹੈ, ਨਾਲ ਸਥਿਤੀ ਵਿੱਚ ਹੋਰ ਵਿਦੇਸ਼ੀ ਜੀਵਨ ਸੰਕਟ ਹੋਰ ਵੱਧ ਗਿਆ ਹੈ।
ਜਿਸ ਦੌਰਾਨ ਵਿਸ਼ਵ ਖੁਰਾਕ ਪ੍ਰੋਗਰਾਮ ਨੇ ਪਿਛਲੇ ਹਫ਼ਤੇ ਚੇਤਾਵਨੀ ਦਿੱਤੀ ਸੀ ਕਿ ਸਰਦੀਆਂ ਵਿੱਚ ਅਫ਼ਗ਼ਾਨਿਸਤਾਨ ਵਿੱਚ 1.70 ਕਰੋੜ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਗਿਣਤੀ ਇੱਕ ਵਰ੍ਹਾ ਪਹਿਲਾਂ ਹੋਏ ਭੁੱਖਮਰੀ ਦਾ ਸ਼ਿਕਾਰ ਲੋਕਾਂ ਦੇ ਮੁਕਾਬਲੇ 30 ਲੱਖ ਜ਼ਿਆਦਾ ਹੈ।



