ਕੀਵ (ਪਾਇਲ): ਯੂਕਰੇਨ ਤੇ ਅਮਰੀਕਾ ਵਿਚਾਲੇ ਵਾਰਤਾ ਤੋਂ ਇੱਕ ਦਿਨ ਪਹਿਲਾਂ ਰੂਸ ਨੇ ਅੱਜ ਸਵੇਰੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਮਿਜ਼ਾਈਲ ਤੇ ਡਰੋਨ ਨਾਲ ਹਮਲਾ ਕੀਤਾ, ਜਿਨ੍ਹਾਂ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖ਼ਮੀ ਹੋ ਗਏ।
ਦੱਸ ਦਇਏ ਕਿ ਬੈਲਿਸਟਿਕ ਮਿਜ਼ਾਈਲ ਤੇ ਡਰੋਨ ਰਾਹੀਂ ਕੀਤੇ ਹਮਲੇ ਨਾਲ ਰਾਜਧਾਨੀ ’ਚ ਘੰਟਿਆਂ ਤੱਕ ਧਮਾਕੇ ਹੁੰਦੇ ਰਹੇ। ਜਾਣਕਾਰੀ ਅਨੁਸਾਰ ਹਮਲੇ ਅੱਜ ਤੜਕੇ ਸ਼ੁਰੂ ਹੋਏ ਅਤੇ ਸਾਰਾ ਦਿਨ ਜਾਰੀ ਰਹੇ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਤਕਰੀਬਨ ਚਾਰ ਸਾਲ ਤੋਂ ਜਾਰੀ ਜੰਗ ਖਤਮ ਕਰਨ ਦੀ ਕੋਸ਼ਿਸ਼ ਤਹਿਤ ਅੱਗੇ ਦੀ ਗੱਲਬਾਤ ਲਈ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਵਾਲੇ ਹਨ।
ਜਿਸ ਦੌਰਾਨ ਜ਼ੈਲੇਂਸਕੀ ਨੇ ਟੈਲੀਗ੍ਰਾਮ ’ਤੇ ਪੋਸਟ ’ਚ ਕਿਹਾ ਕਿ ਰੂਸ ਨੇ ਤਕਰੀਬਨ 500 ਡਰੋਨ ਤੇ ਵੱਖ ਵੱਖ ਤਰ੍ਹਾਂ ਦੀਆਂ 40 ਮਿਜ਼ਾਈਲਾਂ ਨਾਲ ਯੂਕਰੇਨ ਨੂੰ ਨਿਸ਼ਾਨਾ ਬਣਾਇਆ ਹੈ। ਜਿਸ ਕਰਕੇ ਹਮਲਿਆਂ ਕਾਰਨ ਖਿੱਤੇ ਦੇ ਕੁਝ ਜ਼ਿਲ੍ਹਿਆਂ ’ਚ ਬਿਜਲੀ ਸਪਲਾਈ ਠੱਪ ਹੈ।