ਬੰਗਲਾਦੇਸ਼ ‘ਚ ਧਰਮ ਦੇ ਨਾਮ ‘ਤੇ ਬੇਰਹਿਮੀ, ਹਿੰਦੂ ਵਰਕਰ ਦੀ ਹੱਤਿਆ ਨੂੰ ਲੈ ਕੇ ਅਮਰੀਕਾ ‘ਚ ਗੁੱਸੇ ਦੀ ਲਹਿਰ

by nripost

ਨਿਊਯਾਰਕ (ਪਾਇਲ): ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਬੰਗਲਾਦੇਸ਼ 'ਚ ਇਕ ਕੱਪੜਾ ਫੈਕਟਰੀ 'ਚ ਕੰਮ ਕਰਦੇ ਹਿੰਦੂ ਮਜ਼ਦੂਰ ਦੇ ਕਤਲ ਦੀ ਨਿੰਦਾ ਕੀਤੀ ਹੈ ਅਤੇ ਗਲੋਬਲ ਭਾਈਚਾਰੇ ਨੂੰ ਅਜਿਹੇ "ਘਿਣਾਉਣੇ, ਨਫ਼ਰਤ ਅਤੇ ਕੱਟੜਤਾ ਤੋਂ ਪ੍ਰੇਰਿਤ ਕਾਰਵਾਈਆਂ" ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।

ਬੰਗਲਾਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ਦੇ ਬਾਲੁਕਾ ਵਿੱਚ ਭੀੜ ਨੇਇਸ਼ਨਿੰਦਾ ਦੇ ਦੋਸ਼ 'ਤੇ ਦਿਪੂ ਚੰਦ੍ਰ ਦਾਸ (27) ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚਕੁੱਟ-ਕੁੱਟ ਕੇ ਮਾਰ ਦਿੱਤਾ ਸੀ ਅਤੇ ਉਸਦੀ ਲਾਸ਼ ਨੂੰ ਅੱਗ ਲਗਾ ਦਿੱਤੀ ਗਈ ਸੀ।

ਦੱਸ ਦਇਏ ਕਿ ਇਸ ਕਤਲ ਦੇ ਸਿਲਸਿਲੇ 'ਚ ਹੁਣ ਤੱਕ ਕਰੀਬ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੌਰਾਨ ਖੰਨਾ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਦਾਸ ਦੇ ਕਤਲ ਨੂੰ "ਭਿਆਨਕ" ਘਟਨਾ ਦੱਸਿਆ।

ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਅਤੇ ਸੰਸਦ ਮੈਂਬਰ ਖੰਨਾ ਨੇ ਕਿਹਾ, "ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਨਾਲ ਹਨ। ਸਾਨੂੰ ਨਫ਼ਰਤ ਅਤੇ ਕੱਟੜਤਾ ਤੋਂ ਪ੍ਰੇਰਿਤ ਇਨ੍ਹਾਂ ਘਿਨਾਉਣੀਆਂ ਕਾਰਵਾਈਆਂ ਵਿਰੁੱਧ ਸਖ਼ਤ ਨਿੰਦਾ ਕਰਨੀ ਚਾਹੀਦੀ ਹੈ ਅਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।"

ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਨੇ ਵੀ ਬੰਗਲਾਦੇਸ਼ ਵਿੱਚ ਹੋਈ ਹਿੰਸਾ ਉੱਤੇ ਚਿੰਤਾ ਪ੍ਰਗਟਾਈ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦੇ ਬੁਲਾਰੇ ਸਟੀਫਨ ਡੁਜਾਰਿਕ ਨੇ ਇੱਕ ਨਿਯਮਤ ਨਿਊਜ਼ ਕਾਨਫਰੰਸ ਨੂੰ ਦੱਸਿਆ, "ਅਸੀਂ ਬੰਗਲਾਦੇਸ਼ ਵਿੱਚ ਜੋ ਹਿੰਸਾ ਦੇਖੀ ਹੈ, ਉਸ ਨੂੰ ਲੈ ਕੇ ਅਸੀਂ ਡੂੰਘੇ ਚਿੰਤਤ ਹਾਂ।" ਉਨ੍ਹਾਂ ਇਹ ਗੱਲ ਦੇਸ਼ ਵਿੱਚ ਘੱਟ ਗਿਣਤੀਆਂ 'ਤੇ ਹਮਲਿਆਂ ਖਾਸ ਕਰਕੇ ਹਿੰਦੂਆਂ ਦੇ ਹਾਲ ਹੀ ਵਿੱਚ ਭੀੜ ਵੱਲੋਂ ਕੀਤੇ ਗਏ ਹਮਲਿਆਂ 'ਤੇ ਸਕੱਤਰ ਜਨਰਲ ਦੀ ਪ੍ਰਤੀਕਿਰਿਆ 'ਤੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਹੀ।

More News

NRI Post
..
NRI Post
..
NRI Post
..