ਜੰਮੂ (ਪਾਇਲ): ਜੰਮੂ-ਕਸ਼ਮੀਰ ਸਾਈਬਰ ਪੁਲਸ ਸ਼੍ਰੀਨਗਰ ਨੇ ਐਤਵਾਰ ਨੂੰ ਰਾਜਬਾਗ ਇਲਾਕੇ 'ਚ ਛਾਪੇਮਾਰੀ ਕੀਤੀ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਉਥੋਂ ਕੁਝ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਵਸਤੂਆਂ ਜ਼ਬਤ ਕੀਤੀਆਂ ਗਈਆਂ।
ਪੁਲਿਸ ਨੇ ਐਫਆਈਆਰ ਨੰਬਰ 20/2025 ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ ਸਾਈਬਰ ਪੁਲਿਸ ਸਟੇਸ਼ਨ, ਸ੍ਰੀਨਗਰ ਵਿਖੇ ਦਰਜ ਕੀਤਾ ਗਿਆ ਹੈ। ਗ੍ਰਿਫਤਾਰੀ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 (ਡੀ) ਅਤੇ ਭਾਰਤੀ ਦੰਡਾਵਲੀ ਦੀ ਧਾਰਾ 112 ਤਹਿਤ ਕੀਤੀ ਗਈ ਹੈ।
ਫੜੇ ਗਏ ਵਿਅਕਤੀਆਂ ਵਿਚ ਜ਼ਫਰ ਅਹਿਮਦ ਮੀਰ ਜੋ ਕਿ ਅਰਮਾਵਾੜੀ, ਰਾਜਬਾਗ, ਸ੍ਰੀਨਗਰ ਦਾ ਰਹਿਣ ਵਾਲਾ ਹੈ ਅਤੇ ਸੁਦੀਪ ਜੋ ਕਿ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਆਰਮਾਵਾੜੀ, ਰਾਜਬਾਗ ਵਿਚ ਕਿਰਾਏ 'ਤੇ ਰਹਿ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ।



