ਪਟਿਆਲਾ (ਨੇਹਾ): ਇਥੇ ਕੁੱਝ ਨੌਜਵਾਨਾਂ ਨੇ ਸੰਜੈ ਕਲੋਨੀ ਦੇ 18 ਸਾਲਾ ਨੌਜਵਾਨ ਦੀ ਬੀਤੀ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਬੀਰਾ ਸਿੰਘ ਵਜੋਂ ਹੋਈ ਹੈ। ਬੀਰਾ ਸਿੰਘ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਗਿਆ ਸੀ। ਉੱਥੇ ਕਿਸੇ ਗੱਲ ’ਤੇ ਉਸ ਦੀ ਕੁਝ ਜਾਣਕਾਰ ਨੌਜਵਾਨਾਂ ਨਾਲ ਬਹਿਸ ਹੋ ਗਈ, ਜੋ ਵੱਧ ਕੇ ਲੜਾਈ ਵਿੱਚ ਬਦਲ ਗਈ।
ਇਸ ਦੌਰਾਨ ਇੱਕ ਨੌਜਵਾਨ ਨੇ ਉਸ ਦੇ ਗੋਲੀ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਡਵੀਜ਼ਨ ਨੰਬਰ 2 ਦੇ ਐੱਸ ਐੱਚ ਓ ਸਬ-ਇੰਸਪੈਕਟਰ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਬੀਰਾ ਸਿੰਘ ਦੇ ਭਰਾ ਦੇ ਬਿਆਨ ’ਤੇ ਮੁੱਖ ਮੁਲਜ਼ਮ ਧਰੁਵ ਸਮੇਤ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।



