ਆਖਰੀ ਮੈਚ ‘ਚ ਭਾਰਤ ਨੂੰ ਮਿਲੀ ਹਾਰ – ਆਸਟਰੇਲੀਆ ਨੇ ਸੀਰੀਜ਼ ਕੀਤੀ ਆਪਣੇ ਨਾਂ

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਭਾਰਤ ਤੇ ਆਸਟਰੇਲੀਆ ਵਿਚਾਲੇ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਵਨ ਡੇ ਸੀਰੀਜ਼ ਦਾ ਆਖਰੀ ਮੈਚ ਖੇਡਿਆ ਗਿਆ। ਜਿਸ 'ਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਆਸਟਰੇਲੀਆ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ ਭਾਰਤ ਅੱਗੇ 273 ਦੌੜਾਂ ਦਾ ਟੀਚਾ ਰੱਖਿਆ ਸੀ। 


ਜਵਾਬ 'ਚ ਬੱਲੇਬਾਜ਼ੀ ਕਰਨ ਉੱਤਰੀ ਭਾਰਤ ਦੀ ਟੀਮ 237 ਦੌੜਾਂ ਹੀ ਬਣਾ ਸਕੀ ਤੇ ਆਸਟਰੇਲੀਆ ਨੇ ਇਹ ਮੈਚ 35 ਦੌੜਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਆਸਟਰੇਲੀਆ ਨੇ ਵਨ ਡੇ ਸੀਰੀਜ਼ 3-2 ਨਾਲ ਆਪਣੇ ਨਾਂ ਕਰ ਲਈ।

More News

NRI Post
..
NRI Post
..
NRI Post
..