ਅਦਾਕਾਰਾ ਸੋਨਮ ਬਾਜਵਾ ਫਿਰ ਘਿਰੀ ਵਿਵਾਦਾਂ ‘ਚ

by nripost

ਚੰਡੀਗੜ੍ਹ (ਨੇਹਾ): ਪੰਜਾਬੀ ਫਿਲਮਾਂ ਦੀ ਅਦਾਕਾਰਾ ਸੋਨਮ ਬਾਜਵਾ ਨਵੇਂ ਸਾਲ ਦੇ ਜਸ਼ਨ ਦੌਰਾਨ ਪੇਸ਼ਕਾਰੀ ਦੇਣ ਦੇ ਢੰਗ ਕਾਰਨ ਵਿਵਾਦਾਂ ਵਿਚ ਘਿਰ ਗਈ ਹੈ। ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਲੋਕਾਂ ਨੇ ਅਦਾਕਾਰਾ ਦੇ ਕੱਪੜਿਆਂ ਤੇ ਉਸ ਦੇ ਡਾਂਸ ਕਰਨ ਦੇ ਢੰਗ ’ਤੇ ਇਤਰਾਜ਼ ਕਰਦਿਆਂ ਪੰਜਾਬ ਦਾ ਅਕਸ ਖਰਾਬ ਕਰਨ ਦੇ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਸੋਨਮ ਬਾਜਵਾ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਗੋਆ ਵਿਚ ਪੇਸ਼ਕਾਰੀ ਦਿੱਤੀ ਸੀ। ਸੋਸ਼ਲ ਮੀਡੀਆ ’ਤੇ ਯੂਜ਼ਰਜ਼ ਨੇ ਕਿਹਾ ਹੈ ਕਿ ਸੋਨਮ ਨੇ ਸ਼ਾਰਟ ਕਾਸਟਿਊਮ ਵਿਚ ਪੇਸ਼ਕਾਰੀ ਤੇ ਗਲਤ ਡਾਂਸ ਦੇ ਸਟੈਪ ਕਰ ਕੇ ਪੰਜਾਬ ਦੀ ਦਿੱਖ ਹੋਰ ਤਰ੍ਹਾਂ ਪੇਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸੋਨਮ ਇਕ ਫਿਲਮ ਵਿਚ ਸ਼ਰਾਬ ਤੇ ਸਿਗਰੇਟ ਦੇ ਮਾਮਲੇ ਤੇ ਫਿਰ ਮਸਜਿਦ ਵਿਚ ਸ਼ੂਟਿੰਗ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਚੁੱਕੀ ਹੈ।

ਇਹ ਵੀ ਦੱਸਣਾ ਬਣਦਾ ਹੈ ਕਿ ਨੈਨੀਤਾਲ ਵਿਚ 16 ਅਗਸਤ 1989 ਨੂੰ ਜਨਮੀ ਸੋਨਮ ਨੇ ਆਪਣਾ ਕਰੀਅਰ ਏਅਰ ਹੋਸਟੈਸ ਵਜੋਂ ਸ਼ੁਰੂ ਕੀਤਾ ਸੀ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੈ। ਉਸ ਨੇ ਪੰਜਾਬੀ ਫਿਲਮਾਂ ਦੀ ਸ਼ੁਰੂਆਤ 2013 ਵਿਚ ਫਿਲਮ ਬੈਸਟ ਆਫ ਲੱਕ ਤੋਂ ਕੀਤੀ ਸੀ। ਉਸ ਦੀਆਂ ‘ਸਰਦਾਰ ਜੀ 2’, ‘ਮੰਜੇ ਬਿਸਤਰੇ’, ‘ਕੈਰੀ ਆਨ ਜੱਟਾ 2’, ‘ਨਿੱਕਾ ਜ਼ੈਲਦਾਰ 1 ਤੇ 2’, ‘ਗੁੱਡੀਆਂ ਪਟੋਲੇ’, ‘ਹੌਸਲਾ ਰੱਖ’ ਵਰਗੀਆਂ ਫਿਲਮਾਂ ਹਿੱਟ ਹੋਈਆਂ ਹਨ।

More News

NRI Post
..
NRI Post
..
NRI Post
..