ਪਾਕਿਸਤਾਨ ਵਿਖੇ ਈਸ਼ ਨਿੰਦਾ ਮਾਮਲੇ ‘ਚ ਹਿੰਦੂ ਡਾਕਟਰ ਗ੍ਰਿਫ਼ਤਾਰ

by mediateam

ਕਰਾਚੀ (ਵਿਕਰਮ ਸਹਿਜਪਾਲ) : ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ 'ਚ ਇੱਕ ਹਿੰਦੂ ਡਾਕਟਰ ਨੂੰ ਈਸ਼ ਨਿੰਦਾ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬੇ ਵਿੱਚ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਹੋਣ ਕਾਰਨ ਤਣਾਅ ਦਾ ਮਾਹੌਲ ਬਣ ਗਿਆ ਹੈ।ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਡਾਕਟਰ ਦੀ ਪਛਾਣ ਰਮੇਸ਼ ਕੁਮਾਰ ਵਜੋਂ ਹੋਈ ਹੈ। ਰਮੇਸ਼ ਕੁਮਾਰ ਪਸ਼ੂਆਂ ਦੇ ਡਾਕਟਰ ਹਨ। ਇੱਕ ਮੌਲਵੀ ਨੇ ਰਮੇਸ਼ ਵਿਰੁੱਧ ਈਸ਼ ਨਿੰਦਾ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਤਹਿਤ ਡਾ. ਰਮੇਸ਼ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।ਸਥਾਨਕ ਮਸਜ਼ਿਦ ਦੇ ਮੌਲਵੀ ਨੇ ਇਸ਼ਾਰ ਨੋਹਰੀ ਨੇ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਕਿ ਡਾਕਟਰ ਨੇ ਪਵਿੱਤਰ ਪੁਸਤਕ ਦੇ ਪੰਨੇ ਫਾੜ ਕੇ ਉਸ ਵਿੱਚ ਦਵਾਈ ਲਪੇਟ ਕੇ ਉਸ ਨੂੰ ਦਿੱਤੀ।

ਮੌਲਵੀ ਦੀ ਸ਼ਿਕਾਇਤ 'ਤੇ ਸਥਾਨਕ ਪੁਲਿਸ ਵੱਲੋਂ ਮਾਮਲਾ ਡਾਕਟਰ ਉੱਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਤੋਂ ਬਾਅਦ ਸੂਬੇ ਦੇ ਮੀਰਪੁਰਖ਼ਾਸ 'ਚ ਕਈ ਹਿੰਸਕ ਘਟਨਾਵਾਂ ਵਾਪਰੀਆਂ, ਗੁੱਸਾਏ ਲੋਕਾਂ ਨੇ ਹਿੰਦੂ ਦੁਕਾਨਦਾਰਾਂ ਦੀ ਦੂਕਾਨਾਂ ਨੂੰ ਅੱਗ ਲਗਾ ਦਿੱਤੀ। ਜਿਸ ਦੇ ਚਲਦੇ ਇਥੇ ਤਣਾਅ ਦਾ ਮਾਹੌਲ ਬਣ ਗਿਆ ਹੈ। ਕਰਾਚੀ ਅਤੇ ਸਿੰਧ ਸੂਬੇ 'ਚ ਵੱਡੀ ਗਿਣਤੀ ਵਿੱਚ ਹਿੰਦੂ ਲੋਕ ਰਹਿੰਦੇ ਹਨ। ਪਾਕਿਸਤਾਨ ਦੇ ਹਿੰਦੂ ਪਰਿਸ਼ਦ ਨੇ ਪਹਿਲਾਂ ਵੀ ਪੁਲਿਸ ਵਿੱਚ ਸ਼ਿਕਾਇਤ ਦਿੱਤੀ ਹੈ ਕਿ ਨਿੱਜੀ ਰੰਜਿਸ਼ ਦੇ ਚਲਦੀਆਂ ਈਸ਼ਨਿੰਦਾ ਕਾਨੂੰਨ ਦੇ ਤਹਿਤ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

More News

NRI Post
..
NRI Post
..
NRI Post
..