ਸਿਰਮੌਰ (ਨੇਹਾ) : ਸਿਰਮੌਰ ਜ਼ਿਲੇ ਦੇ ਸ੍ਰੀਰੇਨੁਕਾਜੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਢੰਡੂਰੀ ਪੰਚਾਇਤ ਦੇ ਤਲੰਗਾਨਾ ਪਿੰਡ 'ਚ ਤੜਕੇ 3 ਵਜੇ ਅੱਗ ਲੱਗਣ ਕਾਰਨ ਤਿੰਨ ਘਰਾਂ ਦੇ 5 ਲੋਕਾਂ ਦੇ ਸੜ ਕੇ ਸਵਾਹ ਹੋ ਜਾਣ ਦੀ ਸੂਚਨਾ ਹੈ।
ਮਰਨ ਵਾਲਿਆਂ ਵਿੱਚ ਕਵਿਤਾ ਦੇਵੀ ਪਤਨੀ ਲੋਕੇਂਦਰ ਸਿੰਘ, ਸਾਰਿਕਾ 9 ਸਾਲ, ਕ੍ਰਿਤਿਕਾ 3 ਸਾਲ, ਤ੍ਰਿਪਤਾ ਦੇਵੀ 44 ਸਾਲ ਅਤੇ ਨਰੇਸ਼ ਕੁਮਾਰ ਦੀ ਸੜਨ ਕਾਰਨ ਮੌਤ ਹੋ ਗਈ ਦੱਸੀ ਜਾ ਰਹੀ ਹੈ। ਜਦਕਿ ਲੋਕੇਂਦਰ ਜ਼ਖਮੀ ਹੈ।
ਅੱਗ ਕਿਵੇਂ ਲੱਗੀ ਅਜੇ ਪਤਾ ਨਹੀਂ ਲੱਗ ਸਕਿਆ ਹੈ। ਐੱਸ.ਡੀ.ਐੱਮ.ਸੰਗਦਾ ਸੁਨੀਲ ਕੁਮਾਰ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਪੁਲਿਸ ਵੀ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈ ਹੈ।



