ਵਾਸ਼ਿੰਗਟਨ (ਨੇਹਾ): ਅਮਰੀਕਾ ਦੇ ਓਰੇਗਨ ਤੱਟੀ ਖੇਤਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 6.2 ਮਾਪੀ ਗਈ।
ਇਹ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜੀਓ ਸਾਇੰਸਿਜ਼ (GFZ) ਨੇ ਨਸ਼ਰ ਕਰਦਿਆਂ ਕਿਹਾ ਕਿ ਅਮਰੀਕਾ ਦੇ ਓਰੇਗਨ ਤੱਟ ’ਤੇ 6.2 ਸ਼ਿੱਦਤ ਵਾਲਾ ਭੂਚਾਲ ਆਇਆ ਜਿਸ ਦੀ ਡੂੰਘਾਈ 10 ਕਿਲੋਮੀਟਰ (6.21 ਮੀਲ) ਸੀ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।



