ਪਾਕਿਸਤਾਨ ‘ਚ ਧੁੰਦ ਨੇ ਮਚਾਈ ਤਬਾਹੀ, ਪੁਲ ਤੋਂ ਨਹਿਰ ‘ਚ ਡਿੱਗਿਆ ਟਰੱਕ; 14 ਲੋਕਾਂ ਦੀ ਮੌਤ

by nripost

ਲਾਹੌਰ (ਨੇਹਾ): ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਅੱਜ ਸੰਘਣੀ ਧੁੰਦ ਕਾਰਨ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ ਜਿਸ ਕਾਰਨ ਛੇ ਬੱਚਿਆਂ ਸਣੇ 14 ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਲਾਹੌਰ ਤੋਂ ਲਗਪਗ 200 ਕਿਲੋਮੀਟਰ ਦੂਰ ਸਰਗੋਧਾ ਜ਼ਿਲ੍ਹੇ ਦੇ ਕੋਟ ਮੋਮਿਨ ਵਿੱਚ ਵਾਪਰਿਆ।

ਪੰਜਾਬ ਐਮਰਜੈਂਸੀ ਸੇਵਾਵਾਂ ਬਚਾਅ 1122 ਦੇ ਬੁਲਾਰੇ ਅਨੁਸਾਰ ਟਰੱਕ ਵਿੱਚ 23 ਜਣੇ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇੱਕ ਹੀ ਪਰਿਵਾਰ ਦੇ ਮੈਂਬਰ ਸਨ, ਜੋ ਇਸਲਾਮਾਬਾਦ ਤੋਂ ਫੈਸਲਾਬਾਦ ਵਿੱਚ ਆਪਣੇ ਨੇੜਲੇ ਰਿਸ਼ਤੇਦਾਰਾਂ ਵਿਚਲੇ ਸਸਕਾਰ ਵਿੱਚ ਸ਼ਾਮਲ ਹੋਣ ਜਾ ਰਹੇ ਸਨ।

ਇਹ ਟਰੱਕ ਦਿਸਣ ਹੱਦ ਘੱਟ ਹੋਣ ਕਾਰਨ ਕੋਟ ਮੋਮਿਨ ਤਹਿਸੀਲ ਦੇ ਗਾਲਾਪੁਰ ਪੁਲ ਤੋਂ ਨਹਿਰ ਵਿੱਚ ਡਿੱਗ ਗਿਆ। 14 ਮ੍ਰਿਤਕਾਂ ਵਿੱਚ ਛੇ ਬੱਚੇ ਅਤੇ ਪੰਜ ਔਰਤਾਂ ਸ਼ਾਮਲ ਹਨ ਜਦੋਂ ਕਿ ਨੌਂ ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇੱਕ ਹੋਰ ਘਟਨਾ ਵਿੱਚ ਬਲੋਚਿਸਤਾਨ ਸੂਬੇ ਦੇ ਗਵਾਦਰ ਨੇੜੇ ਮਕਰਾਨ ਤੱਟਵਰਤੀ ਹਾਈਵੇਅ ’ਤੇ ਇੱਕ ਬੱਸ ਦੇ ਪਲਟਣ ਨਾਲ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ।

More News

NRI Post
..
NRI Post
..
NRI Post
..