ਬਰੈਂਪਟਨ (ਨੇਹਾ): ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਸੁਨਿਹਰੀ ਭਵਿੱਖ ਦੇ ਸੁਪਨੇ ਸਾਕਾਰ ਕਰਨ ਗਏ ਇੱਥੋਂ ਨੇੜਲੇ ਪਿੰਡ ਕਟਾਹਰੀ ਦੇ ਇੱਕ ਨੌਜਵਾਨ ਅਮਰਵੀਰ ਸਿੰਘ (27) ਪੁੱਤਰ ਸ਼ਿੰਗਾਰਾ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਉੱਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਮ੍ਰਿਤਕ ਦੇ ਪਿਤਾ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਹ ਸਾਲ 2022 ਵਿਚ ਉੱਚੇਰੀ ਵਿਦਿਆ ਹਾਸਲ ਕਰਨ ਲਈ ਬਰੈਂਪਟਨ ਗਿਆ ਸੀ। ਹੁਣ ਉਹ ਵਰਕ ਪਰਮਿਟ ’ਤੇ ਟਰੱਕ ਚਲਾਉਂਦਾ ਸੀ ਅਤੇ ਇਸ ਸਾਲ ਪੰਜਾਬ ਆਉਣ ਦੀ ਇੱਛਾ ਵੀ ਪ੍ਰਗਟਾ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਦੇਹ ਅੱਜ ਉਸ ਦੇ ਪਿੰਡ ਕਟਾਹਰੀ ਨੇੜੇ ਰਾੜਾ ਸਾਹਿਬ ਪੁੱਜਣ ਦੀ ਸੰਭਾਵਨਾ ਹੈ, ਜਦਕਿ ਸਸਕਾਰ 20 ਜਨਵਰੀ ਨੂੰ ਜੱਦੀ ਪਿੰਡ ਕਟਾਹਰੀ ਵਿਖੇ ਕੀਤਾ ਜਾਵੇਗਾ।



