ਕੁਰੂਕਸ਼ੇਤਰ (ਨੇਹਾ): ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਬੁੱਧਵਾਰ ਨੂੰ ਕੁਰੂਕਸ਼ੇਤਰ ਪਹੁੰਚੇ। ਉਹ ਹਰਿਆਣਾ ਅਤੇ ਉਤਰਾਖੰਡ ਦੇ ਨਵ-ਨਿਯੁਕਤ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨਾਂ ਦੇ ਸਿਖਲਾਈ ਕੈਂਪ ਨੂੰ ਸੰਬੋਧਨ ਕਰਨਗੇ।
ਕਾਂਗਰਸ ਪਾਰਟੀ ‘ਸੰਗਠਨ ਸ੍ਰਿਜਨ’ ਸਿਰਲੇਖ ਵਾਲਾ 10 ਦਿਨਾ ਸੰਗਠਨਾਤਮਕ ਸਿਖਲਾਈ ਕੈਂਪ ਕਰਵਾ ਰਹੀ ਹੈ, ਜੋ 13 ਜਨਵਰੀ ਤੋਂ ਕੁਰੂਕਸ਼ੇਤਰ ਦੇ ਇਤਿਹਾਸਕ ਬ੍ਰਹਮਾ ਸਰੋਵਰ ਨੇੜੇ ਸਥਿਤ ਪੰਜਾਬੀ ਧਰਮਸ਼ਾਲਾ ਵਿਚ ਚੱਲ ਰਿਹਾ ਹੈ। ਹਰਿਆਣਾ ਅਤੇ ਉਤਰਾਖੰਡ ਦੇ ਕਰੀਬ 60 ਜ਼ਿਲ੍ਹਾ ਪ੍ਰਧਾਨ ਇਸ ਵਿਚ ਸ਼ਾਮਲ ਹੋ ਰਹੇ ਹਨ।
ਆਪਣੀ ਫੇਰੀ ਦੌਰਾਨ ਰਾਹੁਲ ਗਾਂਧੀ ਕੁਰੂਕਸ਼ੇਤਰ ਵਿੱਚ ਲਗਪਗ ਸਾਢੇ ਪੰਜ ਘੰਟੇ ਬਿਤਾਉਣਗੇ। ਇਸ ਦੌਰਾਨ ਉਹ ਜ਼ਿਲ੍ਹਾ ਪ੍ਰਧਾਨਾਂ ਨਾਲ ਗੱਲਬਾਤ ਕਰਕੇ ਸੰਗਠਨ ਨੂੰ ਮਜ਼ਬੂਤ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਉਹ ਮਹੱਤਵਪੂਰਨ ਰਾਜਨੀਤਿਕ ਮੁੱਦਿਆਂ ਬਾਰੇ ਵੀ ਚਰਚਾ ਕਰਨਗੇ। ਉਹ ਸਿਖਲਾਈ ਕੈਂਪ ਵਿੱਚ ਹਿੱਸਾ ਲੈਣ ਵਾਲੇ ਜ਼ਿਲ੍ਹਾ ਪ੍ਰਧਾਨਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਨਗੇ।



