ਵੈਨਕੂਵਰ (ਪਾਇਲ): ਕੈਨੇਡਾ ਦੇ ਬਰਨਬੀ ਵਿੱਚ 28 ਸਾਲਾ ਭਾਰਤੀ ਮੂਲ ਦੇ ਨੌਜਵਾਨ ਦਾ ਕਤਲ ਕੀਤਾ ਗਿਆ ਸੀ। ਜਿਸ ਦੌਰਾਨ ਪੁਲਿਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਗੈਂਗਵਾਰ ਨਾਲ ਜੁੜਿਆ ਹੋ ਸਕਦਾ ਹੈ। ਜਿੱਥੇ ਪੀੜਤ ਦੀ ਪਛਾਣ ਦਿਲਰਾਜ ਸਿੰਘ ਗਿੱਲ ਵਜੋਂ ਹੋਈ ਸੀ ਜੋ ਕਿ ਵੈਨਕੂਵਰ ਦਾ ਰਹਿਣ ਵਾਲਾ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 22 ਜਨਵਰੀ ਨੂੰ ਸ਼ਾਮ ਵੇਲੇ ਕੈਨੇਡਾ ਵੇਅ ਦੇ 3700 ਬਲਾਕ ਦੇ ਨੇੜੇ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ। ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਇਕ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਇਹ ਨੌਜਵਾਨ ਬਚ ਨਹੀਂ ਸਕਿਆ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਥੋੜ੍ਹੀ ਦੇਰ ਬਾਅਦ ਬਕਸਟਨ ਸਟਰੀਟ ਦੇ 5000 ਬਲਾਕ ਵਿੱਚ ਇੱਕ ਵਾਹਨ ਨੂੰ ਅੱਗ ਲੱਗੀ ਹੋਈ ਮਿਲੀ। ਜਾਂਚਕਰਤਾਵਾਂ ਨੇ ਕਾਰਵਾਈ ਆਰੰਭੀ ਕਿ ਕੀ ਇਸ ਘਟਨਾ ਦਾ ਗੋਲੀਬਾਰੀ ਨਾਲ ਕੋਈ ਸਬੰਧ ਹੋ ਸਕਦਾ ਹੈ। ਇਸ ਸਬੰਧੀ ਬਰਨਬੀ, ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਨੇ ਬਿਆਨ ਵੀ ਜਾਰੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਸੰਬੰਧੀ ਇਸ ਦੇ ਕਈ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਇਹ ਦੇਖ ਰਹੀ ਹੈ ਕਿ ਇਸ ਗੋਲੀਬਾਰੀ ਦਾ ਬੀਸੀ ਗਿਰੋਹ ਨਾਲ ਕੋਈ ਸਬੰਧ ਹੈ ਜਾ ਨਹੀਂ।
ਇਸ ਤੋਂ ਬਾਅਦ ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਬਕਸਟਨ ਸਟਰੀਟ ਦੇ 5000 ਬਲਾਕ ਵਿੱਚ ਅੱਗ ਲੱਗੀ ਗੱਡੀ ਦਾ ਇਸ ਹੱਤਿਆ ਨਾਲ ਸਬੰਧ ਹੈ। ਜਿਸ ਦੌਰਾਨ ਪੁਲਿਸ ਇਸ ਵਾਹਨ ਤੇ ਇਸ ਦੇ ਚਾਲਕਾਂ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।



