ਚੰਡੀਗੜ੍ਹ-ਮੁਹਾਲੀ ‘ਚ ਮੀਂਹ ਨੇ ਵਧਾਈ ਠੰਢ

by nripost

ਚੰਡੀਗੜ੍ਹ (ਨੇਹਾ): ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿਚ ਅੱਜ ਸਵੇਰ ਗਿਆਰਾਂ ਵਜੇ ਮੀਂਹ ਸ਼ੁਰੂ ਹੋਣ ਨਾਲ ਟਰਾਈਸਿਟੀ ਸਣੇ ਪੰਜਾਬ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਚੰਡੀਗੜ੍ਹ ਵਿਚ ਪਹਿਲਾਂ ਤੇਜ਼ ਮੀਂਹ ਪਿਆ ਪਰ ਬਾਅਦ ਵਿਚ ਮੀਂਹ ਦੀ ਰਫਤਾਰ ਘੱਟ ਗਈ। ਇਸ ਵੇਲੇ ਸਾਰਾ ਖੇਤਰ ਠੰਢ ਦੀ ਲਪੇਟ ਵਿਚ ਆ ਗਿਆ ਹੈ। ਦੱਸਣਯੋਗ ਹੈ ਕਿ ਦੋ ਦਿਨਾਂ ਵਿਚ ਠੰਢ ਘੱਟ ਗਈ ਸੀ ਪਰ ਅੱਜ ਮੌਸਮ ਦਾ ਮਿਜ਼ਾਜ ਮੁੜ ਬਦਲ ਗਿਆ ਹੈ।

ਦੂਜੇ ਪਾਸੇ ਸ੍ਰੀਨਗਰ ਵਿੱਚ ਖਰਾਬ ਮੌਸਮ ਤੇ ਬਰਫਬਾਰੀ ਕਾਰਨ ਮੰਗਲਵਾਰ ਨੂੰ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਚੰਡੀਗੜ੍ਹ ਤੋਂ ਸ੍ਰੀਨਗਰ ਆਉਣ ਤੇ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਤੋਂ ਚੰਡੀਗੜ੍ਹ ਲਈ ਉਡਾਣ ਨੰਬਰ 262/6352 ਅਤੇ ਸ੍ਰੀਨਗਰ ਤੋਂ ਚੰਡੀਗੜ੍ਹ ਲਈ ਉਡਾਣ ਨੰਬਰ 874/6041 ਨੂੰ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਕਿਹਾ ਸੀ ਕਿ ਪੰਜਾਬ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਬਿਜਲੀ ਡਿੱਗਣ ਅਤੇ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ ਅੱਜ ਪੰਜਾਬ ਦੇ ਕਈ ਹਿੱਸਿਆਂ ਵਿਚ ਮੀਂਹ ਪਿਆ ਤੇ ਠੰਢ ਵਧੀ।

More News

NRI Post
..
NRI Post
..
NRI Post
..