ਬੱਬਰ ਸ਼ੇਰ ਨਾਲ ‘Bedroom’ ‘ਚ ਇਹ ਕਮ ਕਰਦਾ ਹੈ ਪਾਕਿਸਤਾਨੀ ਸ਼ਖ਼ਸ

by
ਲਾਹੌਰ ਡੈਸਕ (ਵਿਕਰਮ ਸਹਿਜਪਾਲ) : ਇਕ ਸ਼ਖ਼ਸ ਨੇ ਘਰ ਵਿਚ ਬੱਬਰ ਸ਼ੇਰ ਰੱਖਿਆ ਹੋਇਆ ਹੈ ਤੇ ਆਪਣੇ ਬੈੱਡਰੂਮ ਵਿੱਚ ਉਸ ਨਾਲ ਹੀ ਸੌਂਦਾ ਹੈ ਤੇ ਉਹ ਉਸ ਨਾਲ ਬੈੱਡਰੂਮ 'ਚ ਹੀ ਰੋਟੀ ਖਾਂਦਾ ਹੈ। ਇਸ ਸ਼ਖ਼ਸ ਦਾ ਨਾਮ ਜ਼ੁਲਕੈਫ ਹੈ ਅਤੇ ਇਹ ਪਾਕਿਸਤਾਨ ਦੇ ਮੁਲਤਾਨ ਦਾ ਰਹਿਣ ਵਾਲਾ ਹੈ ਤੇ ਇਸਦਾ ਦੋ ਸਾਲ ਦਾ ਬੇਟਾ ਵੀ ਸ਼ੇਰ ਨਾਲ ਬੜੇ ਪਿਆਰ ਨਾਲ ਖੇਡਦਾ ਹੈ। ਜੁਲਕੈਫ ਦੇ ਇਸ ਸ਼ੌਕ ਦਾ ਪਰਿਵਾਰ ਨੂੰ ਵੀ ਕੋਈ ਇਤਰਾਜ ਨਹੀਂ ਹੈ। ਸ਼ੇਰ ਦਾ ਨਾਮ ਬੱਬਰ ਹੈ ਤੇ ਉਹ ਇਸਨੂੰ ਕਦੇ ਜੰਜੀਰਾਂ ਵਿਚ ਨਹੀਂ ਬੰਨਦਾ। 
ਜੁਲਫੈਕ ਦਾ ਕਹਿਣਾ ਹੈ ਕਿ ਉਸਨੇ ਸਬੰਧਿਤ ਅਥਾਰਿਟੀ ਤੋਂ ਘਰ ਵਿਚ ਸ਼ੇਰ ਰੱਖਣ ਦੀ ਆਗਿਆ ਲਈ ਹੋਈ ਹੈ। ਜ਼ੁਲਕੈਫ ਨੇ ਬੱਬਰ ਨੂੰ ਕਰੀਬ 3 ਲੱਖ ਰੁਪਏ ਵਿੱਚ ਖਰੀਦੀਆ ਸੀ। ਉਸਨੂੰ ਪਾਲਣ ਲਈ ਹਰ ਮਹੀਨੇ ਦੋ ਲੱਖ ਦਾ ਖਰਚ ਕਰਦਾ ਹੈ। ਜੁਲਫੈਕ ਨੇ ਦੱਸਿਆ ਕਿ ਉਹ ਬੱਬਰ ਨੂੰ ਦੋ ਮਹੀਨੇ ਦੀ ਉਮਰ ਵਿਚ ਘਰ ਲੈ ਕੇ ਆਇਆ ਸੀ। ਉਸ ਨੇ ਕਿਹਾ ਕਿ ਬੱਬਰ ਨੂੰ ਉਹ ਕੁੱਤੇ ਦੀ ਤਰ੍ਹਾ ਪਾਲਤੂ ਬਣਾ ਕੇ ਹੀ ਦਮ ਲੈਣਗੇ। ਹਲਾਂਕਿ ਉਹ ਨਹੀਂ ਦੱਸਦੇ ਕਿ ਉਸ ਨੇ ਸ਼ੇਰ ਕਿੱਥੋਂ ਲਿਆਂਦਾ ਸੀ। ਉਸਨੇ ਪਿਛਲੇ 6 ਮਹੀਨੇ ਤੋਂ ਬੱਬਰ ਨੂੰ ਆਪਣੇ ਪਰਿਵਾਰਕ ਮੈਂਬਰ ਦੇ ਤੌਰ 'ਤੇ ਰੱਖਿਆ ਹੋਇਆ ਹੈ। 
ਜੁਲਫੈਕ ਦਾ ਕਹਿਣਾ ਹੈ ਕਿ ਬੱਬਰ ਦੀ ਚਰਚਾ ਦੂਰ-ਦੂਰ ਤੱਕ ਹੈ ਤੇ ਲੋਕ ਇਸ ਨਾਲ ਸੈਲਫੀ ਲੈਣ ਆਉਂਦੇ ਹਨ। ਬੱਬਰ ਲਈ ਘਰ ਵਿਚ ਇੱਕ ਵੱਖਰਾ ਬੈੱਡਰੂਮ ਹੈ, ਜਿੱਥੇ ਏਸੀ ਲੱਗਿਆ ਹੋਇਆ ਹੈ। ਜੁਲਫੈਕ ਨੇ ਕਿਹਾ ਕਿ ਬੱਬਰ ਦੀ ਦੇਖਭਾਲ ਲਈ ਉਸ ਨੂੰ ਕਿਸੇ ਦੀ ਸਲਾਹ ਦੀ ਜ਼ਰੂਰਤ ਨਹੀਂ ਹੈ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਬੱਬਰ ਦੀ ਦੇਖਭਾਲ ਕਿੰਜ ਕਰਨੀ ਹੈ। ਫਿਲਹਾਲ ਜੁਲਫੈਕ ਬੱਬਰ ਨੂੰ ਘਰ ਵਿਚ ਪਾਲਤੂ ਜਾਨਵਰ ਦੀ ਤਰ੍ਹਾਂ ਰਹਿਣ ਦੀ ਟਰੈਨਿੰਗ ਦੇ ਰਹੇ ਹਨ।

More News

NRI Post
..
NRI Post
..
NRI Post
..