ਕੈਨੇਡੀਅਨ ਚੋਣਾਂ ਦੌਰਾਨ ਗੁੰਮਰਾਹ ਕਰਨਵਾਲਾ ਕੰਟੈਂਟ ਨਹੀਂ ਹਟਾਵਾਂਗੇ – ਫੇਸਬੁੱਕ

by mediateam

ਓਟਾਵਾ,31 ਮਈ , ਰਣਜੀਤ ਕੌਰ ( NRI MEDIA )

ਪਿਛਲੇ ਦਿਨੀਂ 11 ਦੇਸ਼ਾ ਦੇ ਪ੍ਰਤੀਨਿਧੀ ਅੰਤਰਰਾਸ਼ਟਰੀ ਬਿੱਗ ਡਾਟਾ, ਪ੍ਰਾਈਵੇਸੀ ਅਤੇ ਡੈਮੋਕਰੇਸੀ ਕਮੇਟੀ ਦੇ ਦੂਜੇ ਦਿਨ ਓਟਾਵਾ ਵਿਚ ਇਕੱਠੇ ਹੋਏ ਸਨ , ਇਹ ਕਮੇਟੀ ਟੈਕ ਕੰਪਨੀਆਂ ਦੀ ਗੋਪਨੀਯਤਾ ਨੂੰ ਬਚਾਉਣ ਅਤੇ ਲੋਕਤੰਤਰੀ ਅਧਿਕਾਰਾ ਵਿਚ ਨਿਭਾਈ  ਜਾਣ ਵਾਲੀ  ਭੂਮਿਕਾ ਦੀ ਜਾਂਚ ਕਰਦੀ ਹੈ ,ਇਸ ਦੌਰਾਨ ਫੇਸਬੁੱਕ ਦੇ ਦੋ ਵਿਸ਼ਵਿਕ ਡਾਇਰੈਕਟਰਾਂ ਨੂੰ ਇਸ ਅੰਤਰਰਾਸ਼ਟਰੀ ਨੇਤਾਵਾਂ ਦੇ ਪੈਨਲ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਜਦੋਂ ਫੇਸਬੁੱਕ ਨੇ ਆਉਣ ਵਾਲੀਆ ਕੈਨੇਡੀਅਨ ਫੈਡਰਲ ਚੋਣਾਂ ਦੌਰਾਨ ਗੁੰਮਰਾਹ ਕਰਨ ਵਾਲੇ ਕੰਟੈਂਟ ਨੂੰ ਹਟਾਉਣ ਤੋ ਇਨਕਾਰ ਕਰ ਦਿੱਤਾ।


ਫੇਸਬੁੱਕ ਦੇ ਐਗਜ਼ੀਕਿਊਟਿਵਜ਼ ਕੇਵਿਨ ਚੈਨ ਅਤੇ ਨੇਲ ਪੋਟਸ ਕੋਲੋ ਯੂ ਐੱਸ ਹਾਊਸ ਸਪੀਕਰ ਨੈਂਸੀ ਪਲੋਸੀ ਦੀ ਛੇੜ ਛਾੜ ਵਾਲੀ ਵੀਡਿਓ ਜਿਸ ਵਿਚ ਉਸਨੂੰ ਆਪਣੇ ਸ਼ਬਦਾਂ ਨਾਲ ਸ਼ਰਾਬੀ ਅਤੇ ਹਕਲਾਉਂਦੇ ਹੋਏ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਵੀਡਿਓ ਨੂੰ ਸੋਸ਼ਲ੍ਹ ਮੀਡੀਆ ਤੋ ਨਾ ਹਟਾਉਣ ਲਈ ਬਹੁਤ ਸਾਰੇ ਸਵਾਲ ਪੁੱਛੇ ਗਏ ,ਪੋਟਸ ਨੇ ਫੇਸਬੁੱਕ ਦੇ ਅਹੁਦੇ ਨੂੰ ਮੁੜ ਦੁਹਰਾਉਂਦੇ ਹੋਏ ਕਿਹਾ ਕਿ ਇਸ ਵੀਡਿਓ ਨੂੰ ਤੀਜੀ ਪਾਰਟੀ ਦੇ ਤੱਥ ਚੈੱਕ ਕਰਨ ਵਾਲਿਆ ਦੁਆਰਾ ਝੂਠੀ ਦਸਿਆ ਗਿਆ ਹੈ ਅਤੇ ਫੇਸਬੁੱਕ ਨੇ ਇਸਦੀ ਡਿਸਟ੍ਰੁਬਿਊਸ਼ਨ ਘਟਾ ਦਿੱਤੀ ਹੈ ,ਇਸਦੇ ਜਵਾਬ ਵਿਚ ਕੋਲਿੰਸ ਨੇ ਵਾਪਸ ਚਿਲਾਉਂਦੇ ਹੋਏ ਕਿਹਾ ਕਿ ਫੇਸਬੁੱਕ, ਯੂ ਟਿਊਬ ਦੀ ਤਰਾ ਇਸ ਫਿਲਮ ਨੂੰ ਹਟਾ ਕਿਉ ਨਹੀਂ ਰਹੀ ਹੈ।

ਪੋਟਸ ਅਤੇ ਚੈਨ ਦੋਵਾਂ ਨੇ ਕਿਹਾ ਕਿ ਫੇਸਬੁੱਕ ਇਹੋ ਜਿਹੇ ਅਹੁਦੇ ਤੇ ਹੈ ਜਿੱਥੇ ਇਹ ਲੋਕਾਂ ਨੂੰ ਜਾਣਕਾਰੀ ਦਿੰਦੀ ਹੈ ਕਿ ਕਿਹੜਾ ਕੰਟੈਂਟ ਨਕਲੀ ਹੈ ਪਰ ਅਖੀਰ ਵਿਚ ਇਹ ਉਹਨਾਂ ਨੂੰ ਅਪਣਾ ਫੈਸਲਾ ਆਪ ਲੈਣ ਦੀ ਵੀ ਅਜਾਦੀ ਦਿੰਦੀ ਹੈ , ਉਨਾਂ ਅੱਗੇ ਕਿਹਾ ਕਿ ਉਹ ਨਕਲੀ ਅਕਾਂਊਟਸ ਅਤੇ ਉਸਦਾ ਕੰਟੈਂਟ ਵੀ ਹਟਾ ਦੇਣਗੇ , ਕੰਸਰਵੇਟਿਵ ਐੱਮ ਪੀ ਪੀਟਰ ਕੈਂਟ ਨੇ ਚੈਨ ਨੂੰ ਪੁੱਛਿਆ ਕਿ ਜੇਕਰ ਕਿਸੇ ਕੈਨੇਡੀਅਨ ਨੇਤਾ ਦੀ ਇਹੋ ਜਿਹੀ ਵੀਡਿਓ ਬਣਦੀ ਹੈ ਤਾਂ ਕੀ ਸੋਸ਼ਲ੍ਹ ਮੀਡੀਆ ਕੰਪਨੀ ਉਸ ਵੀਡਿਓ ਨੂੰ ਹਟਾਏਗੀ?

ਚੈਨ ਨੇ ਇਸਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਫੇਸਬੁੱਕ ਦੀ ਡਿਊਟੀ ਨਹੀਂ ਹੈ ਕਿ ਉਹ ਅਜ਼ਾਦ ਭਾਸ਼ਣ ਜਾਂ ਸੈਂਸਰਸ਼ਿਪ ਦੇ ਵਿਚਕਾਰ ਲਾਇਨ ਨਰਧਾਰਿਤ ਕਰੇ ਪਰ ਜੇਕਰ ਸੰਸਦੀ ਮੈਂਬਰ ਇਹ ਲਾਇਨ ਬਣਾਉਣਾ ਚਾਹੁੰਦੇ ਹਨ ਤਾਂ ਉਹ ਜਰੂਰ ਲੋਕਲ ਕਾਨੂੰਨ ਦੀ ਆਗਿਆ ਦਾ ਪਾਲਣ ਕਰਨਗੇ , ਗੂਗਲ ਅਤੇ ਟਵਿੱਟਰ ਦੇ ਪ੍ਰਤੀਨਿਧੀ ਵੀ ਗਵਾਹੀ ਲਈ ਮੌਜੂਦ ਸਨ ਪਰ ਸਾਰੇ ਐੱਮ ਪੀ ਮਾਰਕ ਜ਼ਕਰਬਰਗ ਅਤੇ ਸ਼ੈਰਿਲ ਸੈਂਡਬਰਗ ਦੇ ਕਮੇਟੀ ਵਿਚ ਸ਼ਾਮਲ ਨਾ ਹੋਣ ਤੋ ਗੁੱਸੇ ਵਿਚ ਸਨ, ਸਰਭ ਸਹਿਮਤੀ ਨਾਲ ਜ਼ਕਰਬਰਗ ਅਤੇ ਸੈਂਡਬਰਗ ਨੂੰ ਦੂਜਾ ਸਟੈਂਡਿੰਗ ਸੰਮਨ ਭੇਜਿਆ ਗਿਆ ਅਤੇ ਅਗਲੀ ਵਾਰੀ ਕਮੇਟੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ।

ਬੀਤੇ ਦਿਨੀਂ ਹੀ ਫੇਸਬੁੱਕ ਅਤੇ ਮਾਇਕ੍ਰੋਸਾਫ਼ਟ ਦੋਨਾਂ ਨੇ ਹੀ ਕੈਨੇਡਾ ਦੀਆ ਆਉਣ ਵਾਲੀਆ ਚੋਣਾਂ ਵਿੱਚ ਇਕਸਾਰਤਾ ਨੂੰ ਬਚਾਉਣ ਲਈ ਬਹੁਤ ਸਾਰੇ ਪਹਿਲਕਦਮੀ ਦੀ ਸ਼ੁਰੂਆਤ ਲਈ ਇਕ ਘੋਸ਼ਣਾ ਪੱਤਰ ਤੇ ਹਸਤਾਖਰ ਕੀਤੇ ਜਿਸ ਵਿਚ  ਫੋਨੀ ਸੋਸ਼ਲ ਮੀਡੀਆ ਦੇ ਅਕਾਊਂਟ ਅਤੇ ਨਕਲੀ ਕੰਟੈਂਟ ਨੂੰ ਹਟਾਉਣਾ ਵੀ ਸ਼ਾਮਿਲ ਸੀ ,ਗੂਗਲ ਅਤੇ ਟਵਿੱਟਰ ਨੇ ਹਲੇ ਤਕ ਹਸਤਾਖਰ ਨਹੀਂ ਕੀਤੇ ਹਨ |

More News

NRI Post
..
NRI Post
..
NRI Post
..