ਜਲੰਧਰ ਡੈਸਕ (ਵਿਕਰਮ ਸਹਿਜਪਾਲ) : ਲੋਕਸਭਾ ਚੋਣਾਂ 2019 ਦਾ ਨਤੀਜਾ ਆਉਣ ਤੋਂ ਬਾਅਦ ਜਲੰਧਰ ਸੀਟ ਤੋਂ ਆਜ਼ਾਦ ਨੀਟੂ ਸ਼ਟਰਾਂ ਵਾਲਾ ਸੁਪਰਸਟਾਰ ਬਣ ਗਿਆ ਹੈ ਇਸ ਦਾ ਕਾਰਨ ਇਹ ਹੈ ਕਿ ਨਤੀਜੇ ਵਾਲੇ ਦਿਨ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਉਹ ਇਕ ਪੱਤਰਕਾਰ ਸਾਹਮਣੇ ਰੌਂਦੇ ਹੋਏ ਵਿਖਾਈ ਦੇ ਰਹੇ ਸਨ ਕਿਉਂਕਿ ਉਨ੍ਹਾਂ ਦੇ ਘਰ ਦੇ 9 ਮੈਂਬਰਾਂ ਵਿੱਚੋਂ ਸਿਰਫ਼ 5 ਵੋਟਾਂ ਹੀ ਉਨ੍ਹਾਂ ਨੂੰ ਪਈਆਂ ਸਨ।
ਇਸ ਵੀਡੀਓ ਦੇ ਵਾਇਰਲ ਹੋਣ ਨਾਲ 'ਨੀਟੂ ਸ਼ਟਰਾਂ' ਦੀ ਜ਼ਿੰਦਗੀ ਹੀ ਬਦਲ ਗਈ। ਸਾਰੀ ਮੀਡੀਆ ਨੇ ਉਨ੍ਹਾਂ ਦੀ ਇੰਟਰਵਿਊ ਕੀਤੀ। ਉਨ੍ਹਾਂ ਨੂੰ ਏਜੰਸੀਆਂ ਵੱਲੋਂ ਬ੍ਰੈਂਡ ਅੰਮਬੇਸੇਡਰ ਬਣਾਇਆ ਗਿਆ। ਬੇਸ਼ਕ 'ਨੀਟੂ ਸ਼ਟਰਾਂ' ਨੂੰ ਸੋਸ਼ਲ ਮੀਡੀਆ ਨੇ ਸੁਪਰਸਟਾਰ ਬਣਾ ਦਿੱਤਾ ਹੈ। ਪਰ ਲੋਕ ਇੰਟਰਨੈਟ 'ਤੇ ਹਿੱਟ ਹੋਣ ਲਈ ਕੀਤੇ ਨਾ ਕੀਤੇ ਉਨ੍ਹਾਂ ਦਾ ਇਸਤੇਮਾਲ ਕਰ ਰਹੇ ਹਨ।



