by mediateam
ਕਾਡ੍ਰਿਫ਼ (ਵਿਕਰਮ ਸਹਿਜਪਾਲ) : ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਸ਼ਨਿੱਚਰਵਾਰ ਨੂੰ ਸੋਫ਼ੀਆ ਗਾਰਡਨਜ਼ ਮੈਦਾਨ 'ਤੇ ਖੇਡੇ ਗਏ ਆਈਸੀਸੀ ਵਿਸ਼ਵ ਕੱਪ-2019 ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ।ਨਿਊਜ਼ੀਲੈਂਡ ਨੇ ਮੈਟ ਹੇਨਰੀ ਦੀ ਅਗਵਾਈ ਵਿੱਚ ਆਪਣੇ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਦੇ ਦਮ 'ਤੇ ਟਾੱਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੂੰ 136 ਦੌੜਾਂ 'ਤੇ ਹੀ ਪੈਵੇਲੀਅਨ ਵਾਪਸ ਭੇਜ ਦਿੱਤਾ ਅਤੇ ਫਿਰ 16.1 ਓਵਰਾਂ ਵਿੱਚ ਬਿਨਾਂ ਵਿਕਟ ਗੁਆਏ ਟੀਚੇ ਨੂੰ ਪਾ ਲਿਆ।
ਨਿਊਜ਼ੀਲੈਂਡ ਲਈ ਮਾਰਟਿਨ ਗੁਪਟਿਲ ਨੇ ਨਾਬਾਦ 73 ਅਤੇ ਕੋਲਿਨ ਮੁਨਰੋ ਨੇ ਨਾਬਾਦ 58 ਦੌੜਾਂ ਬਣਾਉਂਦੇ ਹੋਏ 51 ਗੇਂਦਾਂ ਦਾ ਸਾਹਮਣਾ ਕਰ ਕੇ 8 ਚੌਕੇ ਅਤੇ 2 ਛੱਕੇ ਲਾਏ ਜਦਕਿ ਮੁਨਰੋ ਨੇ 47 ਗੇਂਦਾਂ ਤੇ 6 ਚੌਕੇ ਤੇ 1 ਛੱਕਾ ਲਾਇਆ।
More News
Jagjeet Kaur