ਰਿਮੋਟ ਨਾਲ ਕੰਟਰੋਲ ਹੋ ਰਹੇ ਹਨ ਚੀਨੀ ਕੁੱਤੇ

by mediateam

ਬੀਜਿੰਗ (ਵਿਕਰਮ ਸਹਿਜਪਾਲ) : ਚੀਨ ਦੀ ਰਾਜਧਾਨੀ ਬੀਜਿੰਗ 'ਚ ਪੁਲਸ ਦੋਸ਼ੀਆਂ ਨੂੰ ਚਕਮਾ ਦੇ ਕੇ ਫੱੜਣ ਦੀ ਕੋਸ਼ਿਸ਼ 'ਚ ਹੈ। ਇਸ ਦੇ ਲਈ ਪੁਲਸ ਦੂਰ ਤੋਂ ਹੀ ਆਪਣੇ ਕੁੱਤਿਆਂ ਨੂੰ ਨਿਰਦੇਸ਼ ਦੇਣ ਲਈ ਅਲਟ੍ਰਾਸੋਨਿਕ ਰਿਮੋਟ ਕੰਟੋਰਲ ਵਿਧੀ ਦਾ ਇਸਤੇਮਾਲ ਕਰ ਰਹੀ ਹੈ। ਸਰਕਾਰੀ ਗੋਲਬਲ ਟਾਈਮਜ਼ ਨੇ ਸੋਮਵਾਰ ਨੂੰ ਖਬਰ ਦਿੱਤੀ ਹੈ ਕਿ ਕੁੱਤੇ ਇਨਾਂ ਅਲਟ੍ਰਾਸੋਨਿਕ ਤਰੰਗਾਂ ਨੂੰ ਸੁਣਨ 'ਚ ਸਮਰੱਥ ਹਨ ਕਿਉਂਕਿ ਉਨ੍ਹਾਂ ਦੇ ਸੁਣਨ ਦੀ ਸਮਰੱਥਾ ਚੰਗੀ ਹੁੰਦੀ ਹੈ। 

ਨਗਰ ਪੁਲਸ ਦੇ ਉਪ ਕਪਤਾਨ ਲਿਊ ਸ਼ੀਓਸ਼ੀਓ ਨੇ ਅਖਬਾਰ ਨੂੰ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਸ਼ੱਕੀ ਦੋਸ਼ੀਆਂ ਨੂੰ ਸ਼ੱਕ ਹੋਏ ਬਿਨਾਂ ਖਾਮੋਸ਼ੀ ਨਾਲ ਦੂਰੋਂ ਹੀ ਪੁਲਸ ਦੇ ਕੁੱਤਿਆਂ ਨੂੰ ਨਿਰਦੇਸ਼ਿਤ ਕਰਨ। ਖਾਸ ਤੌਰ 'ਤੇ ਕੁਝ ਖਾਸ ਕੰਮਾਂ ਦੌਰਾਨ। ਪੁਲਸ ਨੇ ਕੁੱਤਿਆਂ 'ਤੇ ਇਸਤੇਮਾਲ ਕੀਤੇ ਜਾ ਰਹੇ ਅਲਟ੍ਰਾਸੋਨਿਕ ਰਿਮੋਟ ਕੰਟਰੋਲ ਵਿਧੀ ਲਈ ਪੇਟੈਂਟ ਲਈ ਅਪਲਾਈ ਕੀਤਾ ਹੈ।

More News

NRI Post
..
NRI Post
..
NRI Post
..