ਅਮਰਿੰਦਰ ਗਿੱਲ ਦੀ ਨਵੀਂ ਫਿਲਮ ‘ ਲਾਈਏ ਜੇ ਯਾਰੀਆ’

by mediateam

ਮੀਡੀਆ ਡੈਸਕ , 4 ਜੂਨ ( NRI MEDIA )

ਲੰਬੇ ਇੰਤਜ਼ਰ ਨੂੰ ਖਤਮ ਕਰਦੇ ਹੋਏ ਅਖੀਰ "ਲਾਈਏ ਜੇ ਯਾਰੀਆ" ਦੇ ਮੇਕਰਜ਼ ਨੇ ਫਿਲਮ ਦਾ ਟ੍ਰੇਲਰ ਰਿਲੀਜ ਕੀਤਾ ਗਿਆ ,ਟ੍ਰੇਲਰ ਵਿਚ  ਕਾਮੇਡੀ,ਕਨਫਿਉਂਯਨ,ਪਾਗਲਪਨ ਅਤੇ ਪਿਆਰ ਦੇ ਨਾਲ ਨਾਲ ਬਦਲੇ ਦੀ ਯੋਜਨਾ ਵੀ ਦੇਖਣ ਨੂੰ ਮਿਲਦੀ ਹੈ , ਟ੍ਰੇਲਰ ਵਿਚ ਦੇਖਿਆ ਜਾ ਸਕਦਾ ਹੈ ਕਿ ਗੈਰੀ ਰੰਧਾਵਾ ਮਤਲਬ ਕਿ ਅਮਰਿੰਦਰ ਗਿੱਲ ਰੂਪੀ ਗਿੱਲ ਦੇ ਪਿਤਾ ਦੀ ਕੰਪਨੀ ਤੇ ਕਬਜਾ ਕਰ ਲੈਂਦਾ ਹੈ ਅਤੇ ਉਸ ਨਾਲ ਲੜਾਈ ਕਰਨ ਲਈ ਰੂਪੀ ਹਰੀਸ਼ ਵਰਮਾ ਨੂੰ ਮੈਨੇਜਰ ਦੇ ਤੌਰ ਤੇ ਲੈ ਆਉਂਦੀ ਹੈ ਜੋਂ ਕਿ ਬਾਅਦ ਵਿੱਚ ਦੂਜੇ ਪਾਸੇ ਦੇ ਖਬਰੀ ਦਾ ਕੰਮ ਕਰਦਾ ਦਿਖਾਈ ਦਿੰਦਾ ਹੈ।ਪਰ ਅੰਤ ਵਿਚ ਹਰੀਸ਼ ਕਿਸ ਪਾਸੇ ਦੇ ਨਾਲ ਜੁੜਿਆ ਰਹਿੰਦਾ ਹੈ ਇਸ ਲਈ ਫਿਲਮ ਦੇਖਣੇ ਪੈਣੀ ਹੈ।


ਇਸ ਫਿਲਮ ਵਿਚ ਰੂਬੀਨਾ ਬਾਜਵਾ ਇਕ ਜਵਾਨ ਬੈਂਕਰ ਦੀ ਭੂਮਿਕਾ ਵਿਚ ਹੈ ਜਿਸਦੇ ਨਾਲ ਹਰੀਸ਼ ਦੀ ਵਧਦੀ ਨਜ਼ਦੀਕੀ ਰੂਪੀ ਵਿਚ ਜਲਨ ਪੈਦਾ ਕਰਦੀ ਹੈ , ਫਿਲਮ ਨੂੰ ਧੀਰਜ ਰਤਨ ਨੇ ਲਿਖਿਆ ਅਤੇ ਸੁੱਖ ਸੰਘੇੜਾ ਨੇ ਨਿਰਦੇਸ਼ਿਤ ਕੀਤਾ ਹੈ ,ਫਿਲਮ ਵਿਚ ਅਮਰਿੰਦਰ ਗਿੱਲ,ਹਰੀਸ਼ ਵਰਮਾ,ਰੂਪੀ ਗਿੱਲ,ਰੂਬੀਨਾ ਬਾਜਵਾ ਤੋ ਇਲਾਵਾ ਕਮਲਜੀਤ ਨੀਰੂ ਅਤੇ ਪ੍ਰਕਾਸ਼ ਗੱਧੂ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ।

ਭਾਰਤ ਵਿਚ ਇਹ ਫਿਲਮ 5 ਜੂਨ ਅਤੇ ਪੂਰੇ ਵਿਸ਼ਵ ਵਿਚ 7 ਜੂਨ ਨੂੰ ਰਿਲੀਜ ਹੋਵੇਗੀ।


More News

Vikram Sehajpal
..
Vikram Sehajpal
..
Jagjeet Kaur
..