ਕੈਨੇਡਾ ਦੀ ਟੈਨਿਸ ਖਿਡਾਰਨ ਨੇ ਭਰੇ ਬਾਜ਼ਾਰ ਵਿਚ ਉਤਾਰੀ T-Shirt

by mediateam

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੀ ਟੈਨਿਸ ਖਿਡਾਰਨ ਯੂਜਨੀ ਬੁਕਾਰਡ ਇਨ੍ਹੀਂ ਦਿਨੀਂ ਪੈਰਿਸ ਦੀਆਂ ਗਲੀਆਂ 'ਚ ਘੁੰਮ ਰਹੀ ਹੈ। ਯੂਜਨੀ ਨੇ ਸੋਸ਼ਲ ਮੀਡੀਆ ਰਾਹੀਂ ਪੈਰਿਸ ਦੀਆਂ ਗਲੀਆਂ ਦੀ ਇਕ ਯਾਦ ਸਾਂਝੀ ਕੀਤੀ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਇਕ ਵੀਡੀਓ ਵਿਚ ਉਹ ਗਰਮੀ ਤੋਂ ਪ੍ਰੇਸ਼ਾਨ ਹੋ ਕੇ ਭਰੇ ਬਾਜ਼ਾਰ ਵਿਚ ਟੀ-ਸ਼ਰਟ ਉਤਾਰਦੀ ਦੇਖੀ ਜਾ ਸਕਦੀ ਹੈ। ਯੂਜਨੀ ਨੇ ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਉਸ ਨੇ ਆਪਣੇ ਇੰਸਟਾ ਅਕਾਊਂਟ 'ਤੇ ਲਿਖਿਆ ਹੈ ਕਿ ਮੈਂ ਜਦੋਂ ਪੈਰਿਸ ਦੀਆਂ ਗਲੀਆਂ ਵਿਚ ਘੁੰਮ ਰਹੀ ਸੀ ਤਾਂ ਪਸੀਨੇ ਕਾਰਣ ਮੇਰਾ ਬੁਰਾ ਹਾਲ ਹੋ ਗਿਆ। 


ਮੈਂ ਤੁਰੰਤ ਆਪਣੀ ਸਫੈਦ ਟੀ-ਸ਼ਰਟ ਦੇ ਹੇਠਾਂ ਪਾਈ ਇਕ ਦੂਜੀ ਟੀ- ਸ਼ਰਟ ਉਤਾਰ ਦਿੱਤੀ। ਮੈਨੂੰ ਇਹ ਅਹਿਸਾਸ ਨਹੀਂ ਸੀ ਕਿ ਮੈਂ ਪੈਰਿਸ ਦੀਆਂ ਗਲੀਆਂ ਵਿਚ  ਸਾਰਿਆਂ ਲੋਕਾਂ ਦੇ ਸਾਹਮਣੇ ਹਾਂ, ਮੈਨੂੰ ਲੱਗਾ ਕਿ ਅਜਿਹੀਆਂ ਚੀਜ਼ਾਂ ਹੁਣ ਆਮ ਹਨ, ਹਾਲਾਂਕਿ ਘਟਨਾਕ੍ਰਮ ਦੌਰਾਨ ਇਕ ਵਿਅਕਤੀ ਮੇਰੀ ਵੀਡੀਓ ਵੀ ਬਣਾ ਰਿਹਾ ਸੀ ਪਰ ਅਜਿਹਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਯੂਜਨੀ ਇਨ੍ਹੀਂ ਦਿਨੀਂ ਪੈਰਿਸ ਫ੍ਰੈਂਚ ਓਪਨ ਖੇਡਣ ਪਹੁੰਚੀ ਹੈ।


More News

NRI Post
..
NRI Post
..
NRI Post
..