ਪਿਕੰਗਿਕਮ , 6 ਜੂਨ, ਰਣਜੀਤ ਕੌਰ (ਐੱਨ ਆਰ ਆਈ ਮੀਡੀਆ)
ਬੀਤੇ ਦਿਨੀਂ ਪਿਕੰਗਿਕਮ ਫਸਟ ਨੇਸ਼ਨ ਦੇ ਨੇੜੇ ਜੰਗਲਾ ਵਿਚ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋ ਗਿਆ।ਜਦੋਂ ਉੱਤਰ ਪੱਛਮੀ ਓਨਟਾਰੀਓ ਕਮਿਊਨਿਟੀ ਦੇ ਨੇੜੇ ਲੱਗੀ ਜੰਗਲਾ ਵਿਚ ਅੱਗ ਲਗਾਤਾਰ ਵਧਦੀ ਹੀ ਜਾ ਰਹੀ ਸੀ ਇਸ ਮੌਕੇ ਉਥੋਂ ਦੇ ਲੋਕਾਂ ਨੂੰ ਦੋ ਪ੍ਰਾਂਤਾ ਦੇ ਸ਼ਹਰਾ ਵਿਚ ਲਈ ਜਾਇਆ ਗਿਆ ,ਕੈਨੇਡੀਅਨ ਹਥਿਆਰਬੰਦ ਫੌਜਾਂ ਨੇ ਕਿਹਾ ਕਿ ਸ਼ਾਮ ਨੂੰ ਇਸਨੇ ਤਕਰੀਬਨ 1715 ਲੋਕਾਂ ਨੂੰ ਫਲਾਈ ਇਨ ਕਮਿਊਨਿਟੀ ਵਿਚੋਂ ਬਾਹਰ ਕਢਿਆ ਗਿਆ ,ਜਿਆਦਾਤਰ ਲੋਕਾਂ ਨੂੰ ਸਿਊਜ਼ ਲੁੱਕਅਉਟ ਅਤੇ ਕਪੁਸਕਸਿੰਗ ਓਨਟਾਰੀਓ ਵਿਚ ਲਿਜਾਇਆ ਗਿਆ।
ਸਿਓੁਜ਼ ਲੁੱਕਅਉਟ ਟਾਊਨ ਦੇ ਬੁਲਾਰੇ ਨੇ ਕਿਹਾ ਕਿ ਜਿਨਾ ਨੂੰ ਹਵਾਈ ਫੌਜ ਦੁਆਰਾ ਐਤਵਾਰ ਨੂੰ ਬਚਾਇਆ ਗਿਆ ਉਨਾਂ ਨੂੰ ਸਿੱਧਾ ਵਿੰਨਿਪੈਗ ਵਿਚ ਟਰਾਂਸਪੋਰਟ ਕੀਤਾ ਜਾਵੇਗਾ।ਅਤੇ ਜੋਂ ਪਹਿਲਾ ਹੀ ਸਿਓੰਜ਼ ਲੁੱਕ ਅਉਟ ਵਿਚ ਹਨ ਓਨਾ ਨੂੰ ਵਡੀਆਂ ਕਮਿਊਨਿਟੀਆ ਜਿਵੇਂ ਕਿ ਥੰਡਰ ਬੇ ਅਤੇ ਫਿੰਮਿੰਸ ਵਿਚ ਲਿਜਾਇਆ ਜਾਵੇਗਾ , ਮਿਲਿਟ੍ਰੀ ਨੇ ਕਿਹਾ ਕਿ ਜੰਗਲੀਂ ਅੱਗ ਦੇ ਧੂੰਏ ਤੋਂ ਜਿਆਦਾ ਪ੍ਰਭਾਵਿਤ ਹੋਣ ਵਾਲੇ ਬੱਚੇ ਅਤੇ ਬਜੁਰਗਾ ਨੂੰ ਪਹਿਲਾ ਹੀ ਉੱਥੋਂ ਕੱਢ ਲਿਆ ਗਿਆ ਹੈ।
ਓਨਟਾਰੀਓ ਦੇ ਕੁਦਰਤੀ ਸਰੋਤਾਂ ਅਤੇ ਜੰਗਲਾਤ ਵਿਭਾਗ ਨੇ ਦਸਿਆ ਕਿ ਬੁੱਧਵਾਰ ਨੂੰ ਸ਼ੁਰੂ ਹੋਈ ਅੱਗ ਪਹਿਲਾ ਕੇਵਲ 36 ਸਕੇਅਰ ਕਿਲੋਮੀਟਰ ਤਕ ਸੀ ਜੋਂ ਕਿ ਸ਼ਨੀਵਾਰ ਨੂੰ 3600 ਹੈਕਟੇਅਰ ਤਕ ਵਧ ਗਈ ਸੀ ਅਤੇ ਇਸਨੂੰ ਨਿਯੰਤਰਣ ਵਿਚ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ। ਹਵਾਵਾਂ ਦੇ ਬਹਾ ਦੇ ਅਨੁਕੂਲ ਹੋਣ ਦੇ ਕਾਰਨ ਅੱਗ ਕਮਿਊਨਿਟੀ ਤੋ ਦੂਰ ਹੀ ਰਹੀ।
ਦਿੱਤੇ ਗਏ ਇਕ ਬਿਆਂ ਵਿਚ ਮੈਨੀਟੋਬਾ ਸਰਕਾਰ ਨੇ ਕਿਹਾ ਕਿ ਉਹ ਓਨਟਾਰੀਓ ਅਤੇ ਫੈਡਰਲ ਸਰਕਾਰਾਂ ਅਤੇ ਨਾਲ ਹੀ ਰੈਡ ਕਰਾਸ ਨਾਲ ਕੰਮ ਕਰ ਰਹੀ ਹੈ ਤਾਂ ਕਿ ਬਚਾਏ ਗਏ ਲੋਕਾਂ ਨੂੰ ਅਸਥਾਈ ਘਰਾ ਵਿੱਚ ਰਖਣ ਅਤੇ ਹੋਰ ਸੇਵਾਵਾਂ ਦਾ ਬੰਦੋਬਸਤ ਕੀਤਾ ਜਾ ਸਕੇ , ਰੈਡ ਕਰਾਸ ਦੇ ਬੁਲਾਰੇ ਜੇਮਸ ਸਮਾਲ ਨੇ ਕਿਹਾ ਕਿ ਪਿਕੰਗੀਕਮ ਵਿਚੋਂ ਬਚਾਏ ਗਏ ਲੋਕ ਐਤਵਾਰ ਦੀ ਦੁਪਹਿਰ ਨੂੰ ਵਿੰਨੀਪੈਗ ਵਿਚ ਪਹੁੰਚਣਾ ਸ਼ੁਰੂ ਹੋ ਗਏ ਸਨ ਅਤੇ ਉੱਥੇ ਉਨਾਂ ਨੂੰ ਹੋਟਲਾਂ ਵਿਚ ਰਖਿਆ ਗਿਆ ਹੈ।
ਉੱਤਰੀ ਓਨਟਾਰੀਓ ਵਿਚ 49 ਫ਼ਰਸਟ ਨੇਸ਼ਨ ਕਮਿਊਨਿਟੀਆ ਦੀ ਨੁਮਾਏਂਦਗੀ ਕਰਨ ਵਾਲੇ ਨਿਸ਼ਾਵਬੇ ਅਸਕੀ ਦੇ ਪ੍ਰਮੁੱਖ ਐਲਵਿਨ ਫਿਡਲਰ ਨੇ ਕਿਹਾ ਕਿ ਜੰਗਲਾਤ ਅੱਗ ਨੇ ਪਿਕੁੰਗਿਕਮ ਖੇਤਰ ਦੇ ਮਾਧਿਅਮ ਨਾਲ ਚਲ ਰਹੇ ਬ੍ਰਾਡਬੈਂਡ ਸੰਚਾਰ ਲਾਇਨ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਨਾਲ ਫੋਨ ਅਤੇ ਇੰਟਰਨੈੱਟ ਸੇਵਾ ਵੀ ਪ੍ਰਭਾਵਿਤ ਹੋਈ ਹੈ ,ਉਨਾਂ ਦਸਿਆ ਕਿ ਬਹੁਤ ਸਾਰੇ ਸਹਿਰ ਬਚਾਏ ਗਏ ਲੋਕਾਂ ਲਈ ਘਰ ਅਤੇ ਖਾਣ ਅਤੇ ਰਹਿਣ ਦਾ ਪ੍ਰਬੰਧ ਕਰਨ ਵਿਚ ਰੁੱਝੇ ਹੋਏ ਹਨ।



