ਲੰਡਨ, 7 ਜੂਨ,ਰਣਜੀਤ ਕੌਰ (ਐੱਨ ਆਰ ਆਈ ਮੀਡੀਆ):
ਇੰਗਲੈਂਡ ਵਿਚ ਆਪਣੇ ਤਿੰਨ ਦਿਨਾ ਦੇ ਦੌਰੇ ਦੌਰਾਨ ਡੌਨਲਡ ਟ੍ਰੰਪ ਨੇ 'ਦ ਸਨ ਅਖਬਾਰ ਨੂੰ ਦਿੱਤੇ ਇਕ ਇੰਟਰਵਿਊ ਵਿਚ ਇੰਗਲੈਂਡ ਦੀ ਡਚੇਸ ਮੇਘਨ ਮਾਰਕਲ ਦੇ ਖਿਲਾਫ ਪਹਿਲਾ ਦਿੱਤੀ ਟਿੱਪਣੀ ਬਾਰੇ ਸਫਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ,ਜਿਕਰਯੋਗ ਹੈ ਕਿ ਰੋਇਲ ਪਰਿਵਾਰ ਨਾਲ ਜੁੜਨ ਤੋਂ ਪਹਿਲਾ ਮਾਰਕਲ ਟ੍ਰੰਪ ਦੇ ਖਿਲਾਫ ਆਪਣੀਆਂ ਭਾਵਨਾਵਾਂ ਨੂੰ ਲੈਕੇ ਆਵਾਜ਼ ਉਠਾਉਣ ਵਾਲਿਆਂ ਵਿਚੋਂ ਸੀ।
ਲੈਰੀ ਵਿਲਮੋਰ ਦੇ ਨਾਲ 'ਦ ਨਾਇਟਲੀ ਸ਼ੋ ਵਿਚ ਮਾਰਕਲ ਨੇ ਟ੍ਰੰਪ ਨੂੰ ਔਰਤਾਂ ਦੇ ਖਿਲਾਫ ਰਹਿਣ ਵਾਲਾ ਆਦਮੀ ਕਿਹਾ ਸੀ ਅਤੇ ਉਸਨੇ ਇਹ ਵੀ ਕਿਹਾ ਸੀ ਕਿ ਉਹ ਹਿੱਲਰੀ ਕਲਿੰਟਨ ਨੂੰ ਵੋਟ ਪਵੇਗੀ , ਇਸਤੇ ਟ੍ਰੰਪ ਨੇ ਮੇਘਨ ਨੂੰ ਇੱਕ ਬੁਰੀ ਔਰਤ ਹੋਣ ਦੀ ਟਿੱਪਣੀ ਕੀਤੀ ਸੀ ਪਰ ਹੁਣ ਟ੍ਰੰਪ ਨੇ ਕਿਹਾ ਕਿ ਉਸਦੀ ਟਿੱਪਣੀ ਨੂੰ ਗਲਤ ਸੰਦਰਭ ਵਿੱਚ ਲਿਆ ਗਿਆ ਸੀ ਉਸਨੇ ਇਹ ਕਿਹਾ ਸੀ ਕਿ ਉਹ ਸਿਰਫ ਮੇਰੇ ਨਾਲ ਹੀ ਬੁਰੀ ਹੈ।ਉਨਾਂ ਅੱਗੇ ਕਿਹਾ ਕਿ ਮੇਘਣ ਦੇ ਖਿਲਾਫ ਉਨਾਂ ਦੇ ਦਿਲ ਵਿਚ ਕੋਈ ਬੁਰੀ ਭਾਵਨਾ ਨਹੀਂ ਹੈ।ਉਨਾਂ ਕਿਹਾ ਕਿ ਉਹ ਬਹੁਤ ਚੰਗੀ ਹੈ ਅਤੇ ਆਪਣੀ ਡਿਊਟੀ ਬਹੁਤ ਵਧੀਆ ਢੰਗ ਨਾਲ ਨਿਭਾ ਰਹੀ ਹੈ।
ਮਾਰਕਲ ਨੇ ਇਸੇ ਮਹੀਨੇ ਬਚੇ ਨੂੰ ਜਨਮ ਦਿੱਤਾ ਹੈ ਅਤੇ ਟ੍ਰੰਪ ਨੇ ਉਸਨੂੰ ਵਧਾਈ ਵੀ ਦਿੱਤੀ ,ਮੋਰਗਨ ਦੇ ਨਾਲ ਕੀਤੇ ਗਏ ਇੰਟਰਵਿਊ ਵਿਚ ਟ੍ਰੰਪ ਨੇ ਯੂ ਕੇ ਨਾਲ ਵਪਾਰ ਅਤੇ ਮਿਲਿਟ੍ਰੀ ਵਿਚੋਂ ਟਰਾਂਸਜੈਂਡਰਾਂ ਨੂੰ ਬੈਨ ਕਰਨ ਬਾਰੇ ਵੀ ਗਲ ਕੀਤੀ। ਅਤੇ ਕਿਹਾ ਕਿ ਤੁਹਾਡਾ ਇਕ ਰੁਤਬਾ ਹੋਣਾ ਚਾਹੀਦਾ ਹੈ ਅਤੇ ਤੁਹਾਨੂੰ ਉਸ ਰੁਤਬੇ ਤੇ ਕਾਯਮ ਵੀ ਰਹਿਣਾ ਚਾਹੀਦਾ ਹੈ।
ਬਕਿੰਗਮ ਪੈਲੇਸ ਵਿਚ ਟ੍ਰੰਪ ਦੇ ਖਿਲਾਫ ਪ੍ਰਦਰਸ਼ਨਕਾਰੀਆਂ ਵੱਲੋ ਟ੍ਰੰਪ ਨੂੰ ਘਰ ਵਾਪਸ ਜਾਣ ਦੇ ਨਾਅਰੇ ਲਗਾਏ ਗਏ ਅਤੇ "ਭੇਦਭਾਵ ਨੂੰ ਨਾ ਅਤੇ ਟ੍ਰੰਪ ਨੂੰ ਨਾ" ਅਤੇ "ਡੰਪ ਟ੍ਰੰਪ" ਦੇ ਪੋਸਟਰ ਵੀ ਲਗਾਏ ਗਏ।



