ਕਿ ਆਪਣਾ ਜਨਮਦਿਨ ਪਰਿਵਾਰ ਨਾਲ ਮਨਾ ਸਕੇਗਾ ਫਤਿਹਵੀਰ..!

by

ਮੀਡਿਆ ਡੈਸਕ (ਵਿਕਰਮ ਸਹਿਜਪਾਲ) : ਪਿੰਡ ਭਗਵਾਨਪੁਰ 'ਚ 2 ਸਾਲਾ ਬੱਚਾ ਫ਼ਤਿਹਵੀਰ ਨੂੰ ਬੋਰਵੈਲ 'ਚ ਕੱਢਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬੋਰਵੈਲ 'ਚ ਡਿੱਗਿਆਂ 79 ਘੰਟੇ ਹੋ ਗਏ ਹਨ ਤੇ ਉਸ ਨੂੰ ਬਚਾਉਣ ਲਈ ਪੂਰੀ ਜਦੋ-ਜਹਿਦ ਨਾਲ ਬਚਾਅ ਕਾਰਜ ਜਾਰੀ ਹੈ, ਪਰ ਹਾਲੇ ਵੀ ਬੱਚੇ ਨੂੰ ਬਾਹਰ ਕੱਢਣ 'ਚ ਸਮਾਂ ਲੱਗੇਗਾ। ਲੋਕਾਂ ਦੀ ਮਦਦ ਨਾਲ NDRF ਟੀਮ ਲਗਾਤਾਰ ਫਤਿਹਵੀਰ ਨੂੰ ਬਾਹਰ ਕੱਢਣ ਲਈ ਸਖਤ ਮੁਸ਼ੱਕਤ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਫਤਿਹ ਦਾ 10 ਜੂਨ ਨੂੰ ਭਾਵ ਸੋਮਵਾਰ ਨੂੰ ਜਨਮ ਦਿਨ ਵੀ ਹੈ। UNTED NRI POST ਇਹੋ ਅਰਦਾਸ ਕਰਦੀ ਹੈ ਕਿ ਫਤਿਹਵੀਰ ਆਪਣਾ ਜਨਮ ਦਿਨ ਕੁਝ ਘੰਟਿਆਂ ਬਾਅਦ ਆਪਣੇ ਪਰਿਵਾਰ ਸਣੇ ਖੁਸ਼ੀਆਂ ਨਾਲ ਮਨਾਵੇ। 

ਇਥੇ ਦੱਸ ਦਈਏ ਕਿ ਫਤਿਹਵੀਰ ਅਜੇ ਵੀ 110 ਫੁੱਟ ਡੂੰਘੇ ਬੋਰਵੈੱਲ 'ਚ ਫਸਿਆ ਹੋਇਆ ਹੈ, ਜਿਸ ਦੇ ਅਗਲੇ ਕੁਝ ਸਮੇਂ 'ਚ ਬਾਹਰ ਆਉਣ ਦੀ ਉਮੀਦ ਲਾਈ ਜਾ ਰਹੀ ਹੈ। ਸਭ ਦੀ ਸਿਰਫ ਇਕੋ ਆਵਾਜ਼ ਹੈ ਕਿ ਮਾਸੂਮ ਫਤਿਹਵੀਰ ਸਹੀ ਸਲਾਮਤ ਬਾਹਰ ਨਿਕਲ ਆਵੇ ਤੇ ਆਪਣਾ ਜਨਮ ਦਿਨ ਆਪਣੇ ਪਰਿਵਾਰ ਨਾਲ ਮਨਾਵੇ। ਤੁਹਾਨੂੰ ਦੱਸ ਦੇਈਏ ਕਿ ਜ਼ਿਲਾ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਵੀਰਵਾਰ ਨੂੰ ਦੋ ਸਾਲ ਦਾ ਫਤਿਹਵੀਰ ਸਿੰਘ 140 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ ਸੀ, ਜਿਸ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ ਸੀ।

More News

NRI Post
..
NRI Post
..
NRI Post
..