ਸ਼੍ਰੀਲੰਕਾ ਪੁੱਜੇ ਪ੍ਰਧਾਨ ਮੰਤਰੀ ਮੋਦੀ, PM ਨੇ ਕੀਤਾ ਸਵਾਗਤ

by mediateam

ਕਲੰਬੋ ਡੈਸਕ (ਵਿਕਰਮ ਸਹਿਜਪਾਲ) : ਪ੍ਰਧਾਨ ਮੰਤਰੀ ਮੋਦੀ ਮਾਲਦੀਵ ਤੋਂ ਬਾਅਦ ਸ਼੍ਰੀਲੰਕਾ ਪੁੱਜੇ। ਇਸ ਦੌਰਾਨ ਪੀਐਮ ਮੋਦੀ ਰਾਸ਼ਟਰਪਤੀ ਮੈਤਰੀਪਾਲਾ ਸਿਰਿਸੇਨਾ ਅਤੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਪੀਐਮ ਮੋਦੀ ਨੇ ਈਸਟਰ ਮੌਕੇ ਸ਼੍ਰੀਲੰਕਾ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਮਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਸ਼੍ਰੀਲੰਕਾ ਪਹੁੰਚ ਚੁੱਕੇ ਹਨ। ਇਥੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ। 

ਇਸ ਮੌਕੇ ਇਥੇ ਸ਼੍ਰੀਲੰਕਾ ਦੇ ਪੀਐਮ ਰਾਨਿਲ ਵਿਕਰਮਸਿੰਘੇ ਵੀ ਮੌਜ਼ੂਦ ਰਹੇ। ਇਥੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਕੋਲੰਬੋ ਦੇ ਸੈਂਟ ਐਂਟਨੀ ਚਰਚ ਪੁੱਜੇ, ਇਥੇ ਉਨ੍ਹਾਂ ਨੇ ਬੰਬ ਧਮਾਕਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਥੇ ਉਨ੍ਹਾਂ ਰਾਸ਼ਟਰਪਤੀ ਸਕੱਤਰੇਤ ਵਿੱਚ ਬੂੱਟੇ ਲਗਾਏ। 

ਇਸ ਮੌਕੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰਿਸੇਨਾ ਵੀ ਮੌਜ਼ੂਦ ਸਨ। ਪੀਐਮ ਦੀ ਇਸ ਵਿਦੇਸ਼ ਯਾਤਰਾ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪੀਐਮ ਮੋਦੀ ਦਾ ਇਹ ਦੌਰਾ ਸ਼੍ਰੀਲੰਕਾ ਦੀ ਸਰਕਾਰ ਨੂੰ ਇਹ ਦੱਸਣ ਲਈ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਮੰਤਰਾਲੇ ਨੇ ਕਿਹਾ ਕਿ ਅੱਤਵਾਦ ਤੋਂ ਨਿਪਟਾਰੇ ਲਈ ਭਾਰਤ ਸਰਕਾਰ ਸ਼੍ਰੀਲੰਕਾ ਦੀ ਹਰ ਸੰਭਵ ਮਦਦ ਲਈ ਤਿਆਰ ਹੈ। 

ਜ਼ਿਕਰਯੋਗ ਹੈ ਕਿ ਪੀਐਮ ਮੋਦੀ ਦਾ ਸ਼੍ਰੀਲੰਕਾ ਵਿੱਚ ਇਹ ਤੀਜਾ ਦੌਰਾ ਹੈ। ਇਸ ਤੋਂ ਪਹਿਲਾਂ ਉਹ ਸਾਲ 2015 ਅਤੇ 2017 ਵਿੱਚ ਵੀ ਸ਼੍ਰੀਲੰਕਾ ਦੌਰੇ ਲਈ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਈਸਟਰ ਮੌਕੇ ਸ਼੍ਰੀਲੰਕਾ ਵਿੱਚ ਲੜੀਵਾਰ ਬੰਬ ਧਮਾਕੇ ਹੋਏ ਸੀ ਜਿਸ ਵਿੱਚ 258 ਲੋਕ ਮਾਰੇ ਗਏ ਅਤੇ ਇਨ੍ਹਾਂ ਚੋਂ 11 ਲੋਕ ਭਾਰਤੀ ਨਾਗਰਿਕ ਸਨ।

More News

NRI Post
..
NRI Post
..
NRI Post
..