ਰੂਪਨਗਰ : ਪੰਜਾਬ ਪੁਲਿਸ ਨੇ ਇਕ ਖ਼ਤਰਨਾਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ। ਰੂਪਨਗਰ ਪੁਲਿਸ ਨੇ ਇਕ ਮੁਕਾਬਲੇ ਦੌਰਾਨ ਹਰਿਆਣਾ ਦੇ ਖੂੰਖਾਰ ਗੈਂਗਸਟਰ ਅਕਸ਼ੈ ਪਹਿਲਵਾਨ ਨੂੰ ਫੜਿਆ ਜੋ ਹੁਣ ਤਕ 15 ਕਤਲ ਕਰ ਚੁੱਕਾ ਹੈ। ਵੱਖ-ਵੱਖ ਥਾਣਿਆਂ 'ਚ ਕਰੀਬ ਹਾਈਵੇਅ ਲੁੱਟਣ ਦੇ 20 ਕੇਸ ਦਰਜ ਹਨ।
ਪੁਲਿਸ ਮੁਤਾਬਿਕ ਅਕਸ਼ੈ ਨੇ 15 ਸਾਲ ਦੀ ਉਮਰ 'ਚ ਪਹਿਲੀ ਹੱਤਿਆ ਕੀਤੀ ਸੀ। ਉਸ ਖ਼ਿਲਾਫ਼ ਕੋਰਟ ਰੂਮ 'ਚ ਹੀ ਜੱਜ ਦੇ ਸਾਹਮਣੇ ਦੋ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਦਾ ਮੁੱਕਦਮਾ ਵੀ ਦਰਜ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਅਕਸ਼ੈ ਦੀ ਗ੍ਰਿਫਤਾਰੀ ਬਾਰੇ ਹਰਿਆਣਾ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ।



