ਬੱਚੇ ਦਾ ਡਿੱਗ ਜਾਣਾ ਤੇ ਹਾਲੇ ਤੱਕ ਨਾ ਕੱਢਿਆ ਜਾਣਾ ਇਹ ਪ੍ਰਸ਼ਾਸਨ ਦੀ ਗ਼ਲਤੀ : ਸਿਮਰਨਜੀਤ ਸਿੰਘ ਮਾਨ

by mediateam

ਸੰਗਰੂਰ : 150 ਫੁੱਟ ਡੂੰਘੇ ਬੋਰ 'ਚ 2 ਸਾਲਾ ਮਾਸੂਮ ਬੱਚੇ ਦਾ ਡਿੱਗ ਜਾਣਾ ਤੇ ਫਿਰ 95 ਘੰਟਿਆਂ ਤਕ ਉਸਨੂੰ ਬਚਾਓ ਟੀਮ ਵਲੋਂ ਨਾ ਕੱਢਿਆ ਜਾਣਾ ਇਹ ਪ੍ਰਸ਼ਾਸਨ ਅਤੇ ਨਿਜ਼ਾਮ ਦੀ ਗੈਰ-ਇਨਸਾਨੀਅਤ ਅਣਗਹਿਲੀ ਹੀ ਨਹੀਂ, ਬਲਕਿ ਫ਼ੌਜ ਦੀ ਵਿਸ਼ੇਸ਼ ਬਚਾਓ ਟੀਮ, ਜੋ ਇਨ੍ਹਾਂ ਕੰਮਾਂ ਦੀ ਮਾਹਿਰ ਹੁੰਦੀ ਹੈ, ਉਸਨੂੰ ਨਾ ਬੁਲਾਇਆ ਜਾਣਾ ਵੀ ਅਤਿ ਅਫ਼ਸੋਸਨਾਕ ਅਤੇ ਗੈਰ-ਜ਼ਿੰਮੇਵਰਾਨਾ ਕਾਰਵਾਈ ਹੈ।


ਅਜਿਹੇ ਗੰਭੀਰ ਹਾਲਾਤਾਂ ਵਿਚ ਫ਼ੌਜ ਦੇ ਮਾਹਿਰਾਂ ਦਾ ਬੁਲਾਉਣਾ ਅਤਿ ਜ਼ਰੂਰੀ ਹੈ। ਉਸ ਨੂੰ ਤੁਰੰਤ ਬੁਲਾਕੇ ਮਾਸੂਮ ਬੱਚੇ ਨੂੰ ਬਾਹਰ ਕਢਵਾਇਆ ਜਾਵੇ।ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਬੀਤੇ 4 ਦਿਨਾਂ ਤੋਂ ਇਕ ਬੋਰ ਵਿਚ ਡਿੱਗੇ ਮਾਸੂਮ ਬੱਚੇ ਨੂੰ ਬਾਹਰ ਨਾ ਕੱਢੇ ਜਾਣ ਉਤੇ ਪ੍ਰਸ਼ਾਸਨ ਉਤੇ ਅਣਗਹਿਲੀ ਦਾ ਦੋਸ਼ ਲਾਉਂਦੇ ਹੋਏ ਅਤੇ ਤੁਰੰਤ ਫ਼ੌਜ ਦੇ ਮਾਹਿਰਾਂ ਨੂੰ ਬੁਲਾ ਕੇ ਬੱਚੇ ਨੂੰ ਕੱਢਣ ਦੇ ਵਿਚਾਰ ਪ੍ਰਗਟਾਉਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਪਹਿਲੇ ਦਿਨ ਹੀ ਫ਼ੌਜ ਦੇ ਮਾਹਿਰਾਂ ਦੀ ਬਚਾਓ ਟੁਕੜੀ ਨੂੰ ਬੁਲਾ ਲਿਆ ਜਾਂਦਾ ਤਾਂ ਬੱਚਾ ਕੁੱਝ ਘੰਟਿਆਂ ਵਿਚ ਹੀ ਬਾਹਰ ਕੱਢਿਆ ਜਾ ਸਕਦਾ ਸੀ।

More News

NRI Post
..
NRI Post
..
NRI Post
..