16 ਮਾਰਚ, ਸਿਮਰਨ ਕੌਰ, (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਟੈਕਸਾਸ ਦੇ ਸੂਬੇ ਹਿਊਸਟਨ ‘ਚ ਔਰਤ ਨੇ ਛੇ ਬੱਚਿਆਂ ਨੂੰ ਇੱਕਠਿਆਂ ਹੀ ਜਨਮ ਦਿੱਤਾ ਹੈ | ਦੁਨਿਆ ਭਰ ‘ਚ 4.7 ਅਰਬ ‘ਚ ਕੋਈ ਇੱਕ ਮਾਮਲਾ ਹੀ ਅਜਿਹਾ ਹੁੰਦਾ ਹੈ ਜਦੋਂ ਕੋਈ ਔਰਤ ਛੇ ਬੱਚਿਆਂ ਨੂੰ ਜਨਮ ਦਿੰਦੀ ਹੈ | ਮਹਿਲਾ ਨੇ ਅਮਰੀਕਾ ਦੇ ‘ਦ ਵੂਮਨਸ ਹਸਪਤਾਲ ਆਫ ਟੈਕਸਾਸ’ ‘ਚ ਛੇ ਬੱਚਿਆਂ ਨੂੰ ਜਨਮ ਦਿੱਤਾ |
ਹਸਪਤਾਲ 'ਚ ਡਾਕਟਰਾਂ ਵਲੋਂ ਜਾਣਕਾਰੀ ਮਿਲੀ ਹੈ ਕਿ ਥੇਲਮਾ ਚੈਕਾ ਨੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਚਾਰ ਵਜਕੇ 50 ਮਿੰਟ ਤੋਂ ਸਵੇਰੇ ਚਾਰ ਵੱਜ ਕੇ 59 ਮਿੰਟ ‘ਚ ਚਾਰ ਮੁੰਡੇ ਅਤੇ ਦੋ ਕੁੜੀਆਂ ਨੂੰ ਜਨਮ ਦਿੱਤਾ ਅਤੇ ਉਸਦੀ ਸਿਹਤ ਵੀ ਠੀਕ ਹੈ | ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਦਾ ਵਜ਼ਨ ਇੱਕ ਪੌਂਡ 12 ਔਂਸ ਤੋਂ ਦੋ ਪੌਂਡ 14 ਔਂਸ ਤੱਕ ਹੈ |



