ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 11-06-2019 )

by mediateam

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 11-06-2019 )


1.. ਜਿੰਦਗੀ ਦੀ ਜੰਗ ਹਾਰਿਆ ਫਤਿਹ ਵੀਰ - ਸੰਗਰੂਰ ਵਿੱਚ ਕੀਤਾ ਗਿਆ ਅੰਤਮ ਸੰਸਕਾਰ 

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਭਗਵਾਨਪੁਰਾ ਪਿੰਡ ਵਿੱਚ ਬੋਰਵੈਲ ਵਿੱਚ ਫਸੇ ਦੋ ਵਰ੍ਹਿਆਂ ਦੇ ਫਤਹਿਵੀਰ ਸਿੰਘ ਨੂੰ ਮੰਗਲਵਾਰ ਨੂੰ ਸਵੇਰੇ 5:10 ਵਜੇ ਇਥੋਂ 110 ਘੰਟੇ ਬਾਅਦ ਕੱਢਿਆ ਗਿਆ , ਹਸਪਤਾਲ ਵਿੱਚ ਉਸ ਨੂੰ ਮ੍ਰਿਤਕ ਘੋਸ਼ਤ ਕੀਤਾ ਗਿਆ ,  ਫਤਿਹ ਵੀਰ  ਨੇ ਲੰਬੀ ਜੰਗ ਲੜੀ ਅਤੇ ਆਖਿਰਕਾਰ ਮੌਤ ਦੇ ਸਾਹਮਣੇ ਹਾਰ ਗਿਆ , ਅੱਜ ਸੰਗਰੂਰ ਵਿੱਚ ਉਸਦੇ ਪਿੰਡ ਭਗਵਾਨਪੁਰਾ ਵਿੱਚ ਫਤਿਹ ਦਾ ਅੰਤਮ ਸੰਸਕਾਰ ਕੀਤਾ ਗਿਆ , ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਥੇ ਮਜੂਦ ਰਹੇ |


2 .. ਟਰੰਪ ਦੀ ਧਮਕੀ ਤੋਂ ਬਾਅਦ ਚੀਨ ਦਾ ਪਲਟਵਾਰ - ਵਪਾਰ ਯੁੱਧ ਵਿੱਚ ਦੇਵਾਂਗੇ ਮੂਹ ਤੋੜਵਾਂ ਜਵਾਬ 

ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਇਹ ਧਮਕੀ ਦਿੱਤੀ ਸੀ ਕਿ ਜਲਦ ਹੀ ਉਹ ਚੀਨ ਉੱਤੇ 300 ਬਿਲੀਅਨ ਡਾਲਰ ਦੇ ਟੈਕਸ ਲਗਾਉਣਗੇ , ਇਸ ਉੱਤੇ ਹੁਣ ਚੀਨ ਨੇ ਪਲਟਵਾਰ ਕੀਤਾ ਹੈ , ਚੀਨ ਨੇ ਕਿਹਾ ਕਿ ਉਹ ਅਮਰੀਕਾ ਦੇ ਕਿਸੇ ਵੀ ਕਦਮ ਦਾ ਮਜ਼ਬੂਤੀ ਨਾਲ ਜਵਾਬ ਦੇਵੇਗਾ , ਚੀਨ ਅਤੇ ਅਮਰੀਕਾ ਵਿੱਚ ਲੰਮੇ ਸਮੇ ਤੋਂ ਵਪਾਰ ਯੁੱਧ ਚਲ ਰਿਹਾ ਹੈ , ਇਸ ਬਾਰੇ ਕੋਈ ਸਹਿਮਤੀ ਨਹੀਂ ਬਣ ਸਕੀ , ਹੁਣ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜੂਨ ਦੇ ਜੀ -20 ਸਿਖਰ ਸੰਮੇਲਨ ਵਿਚ ਕੋਈ ਵੀ ਸੌਦਾ ਹੋਣ ਦੀ ਸਭਵਣਾ ਨਹੀਂ ਹੈ |


3 .. ਫਰਾਂਸ ਦੇ ਰਾਸ਼ਟਰਪਤੀ ਦਾ ਮੋਦੀ ਨੂੰ ਸੱਦਾ - ਜੀ 7 ਦੇਸ਼ਾਂ ਦੀ ਬੈਠਕ ਵਿੱਚ ਮੋਦੀ ਬਣਨਗੇ ਵਿਸ਼ੇਸ਼ ਮਹਿਮਾਨ 

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਜੀ -7 ਸੰਮੇਲਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ ,ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਹੈ, ਜੋ ਭਾਰਤ ਵਲੋਂ ਸਵੀਕਾਰ ਕੀਤਾ ਗਿਆ ਹੈ , ਜੀ -7 ਸਮਿੱਟ ਇਸ ਸਾਲ 24 ਤੋਂ 26 ਅਗਸਤ ਤੱਕ ਫਰਾਂਸ ਦੇ ਬ੍ਰਿਟੀਜ ਵਿੱਚ ਰੱਖਿਆ ਗਿਆ ਹੈ , ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਦੋਵਾਂ ਨੇਤਾਵਾਂ ਦੇ ਵਿਚਕਾਰ ਚੰਗੇ ਸਬੰਧ ਹਨ , ਇਹ ਸੱਦਾ ਇਨਾ ਸਬੰਧਾਂ ਦੀ ਸਚਾਈ ਨੂੰ ਬਿਆਨ ਕਰਦਾ ਹੈ | 


4 .. ਆਰਸੀਐੱਮਪੀ ਨੇ ਕੈਨਡੀਅਨ ਆਈ.ਐਸ. ਮੈਂਬਰਾਂ ਦੀ ਜਾਂਚ ਕੀਤੀ ਸ਼ੁਰੂ -  ਮਨੁੱਖਤਾ ਖਿਲਾਫ ਅਪਰਾਧਾਂ ਦੇ ਦੋਸ਼ 

ਆਰਸੀਐਮਪੀ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਸੀਰੀਆ ਦੇ ਅਖੌਤੀ ਇਸਲਾਮੀ ਰਾਜ ਵਿੱਚ ਕਥਿਤ ਸ਼ਮੂਲੀਅਤ ਦੇ ਕਾਰਨ ਸੀਰੀਆ' ਚ ਹਿਰਾਸਤ 'ਚ ਰਹਿਣ ਵਾਲੇ ਕੈਨੇਡੀਅਨਾਂ' ਤੇ ਮੁਕੱਦਮਾ ਚਲਾਉਣ ਲਈ ਉਹ ਯੁੱਧ ਅਪਰਾਧ ਦੇ ਕਾਨੂੰਨ ਦੀ ਵਰਤੋਂ ਕਰ ਸਕਦਾ ਹੈ ਜਾ ਨਹੀਂ , ਨੈਸ਼ਨਲ ਸਕਿਉਰਿਟੀ ਇਨਵੈਸਟੀਗੇਟਰ ਨਾ ਸਿਰਫ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਅੱਤਵਾਦ ਦੇ ਦੋਸ਼ ਸਹੀ ਹਨ, ਪਰ ਇਹ ਵੀ ਕਿ ਕੀ ਇਨਾ ਉੱਤੇ ਮਨੁੱਖਤਾ ਵਿਰੁੱਧ ਅਪਰਾਧ ਅਤੇ ਜੰਗ ਅਪਰਾਧ ਕਾਨੂੰਨ ਲਾਗੂ ਹੋ ਸਕਦਾ ਹੈ ਜਾ ਨਹੀਂ , ਜ਼ਿਕਰਯੋਗ ਹੈ ਕਿ ਕਈ ਕੈਨੇਡੀਅਨ ਅੱਤਵਾਦੀ ਸੰਗਠਨਾਂ ਲਈ ਕੰਮ ਕਰ ਹੈ ਹਨ |


5 .. ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੂੰ ਲੱਗਾ ਵੱਡਾ ਝਟਕਾ - ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਲੱਗੀ ਗੰਭੀਰ ਸੱਟ 

ਆਪਣੇ ਕ੍ਰਿਕੇਟ ਵਿਸ਼ਵ ਕੱਪ ਦੇ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਟੀਮ ਨੂੰ ਹੁਣ ਇਕ ਵੱਡਾ ਝਟਕਾ ਲੱਗਾ ਹੈ , ਭਾਰਤੀ ਟੀਮ ਦੇ ਓਪਨਰ ਸ਼ਿਖਰ ਧਵਨ ਅੰਗੂਠੇ ਵਿੱਚ ਸੱਟ ਕਾਰਨ ਉਹ ਕ੍ਰਿਕੇਟ ਵਿਸ਼ਵ ਕੱਪ ਤੋਂ ਬਾਹਰ ਹੋ ਸਕਦੇ ਹਨ , ਉਨ੍ਹਾਂ ਨੂੰ 9 ਜੂਨ ਨੂੰ ਆਸਟ੍ਰੇਲੀਆ ਵਿਰੁੱਧ ਮੈਚ ਦੌਰਾਨ ਕੂਲਟਰ ਨਾਇਲ ਦੀ ਗੇਂਦ ਲੱਗੀ ਸੀ , ਸ਼ਿਖਰ ਨੂੰ ਸਹੀ ਹੋਣ ਵਿੱਚ ਇੱਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ ਫਿਲਹਾਲ ਉਹਨਾਂ ਦੇ ਫਿਜੀਓਥੈਰੇਪਿਸਟ ਪੈਟਰਿਕ ਫਰਹਾਰਟ ਦੀ ਨਿਗਰਾਨੀ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ. ਵਿਸ਼ਵ ਕੱਪ ਦਾ ਫਾਈਨਲ ਮੈਚ 14 ਜੁਲਾਈ ਨੂੰ ਖੇਡਿਆ ਜਾਵੇਗਾ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

More News

NRI Post
..
NRI Post
..
NRI Post
..