ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਪਾਕਿਸਤਾਨ, ਵਿੰਗ ਕਮਾਂਡਰ ਅਭਿਨੰਦਨ ਦਾ ਉਡਾਇਆ ਮਜ਼ਾਕ

by mediateam

ਪਾਕਿਸਤਾਨ/ਲਾਹੌਰ (ਵਿਕਰਮ ਸਹਿਜਪਾਲ) : ਆਈਸੀਸੀ ਵਿਸ਼ਵ ਕੱਪ-2019 ਦੇ ਸਭ ਤੋਂ ਵੱਡੇ ਮੁਕਾਬਲਿਆਂ ਵਿੱਚੋਂ ਇੱਕ ਭਾਰਤ ਤੇ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਪਾਕਿਸਤਾਨੀ ਟੀਵੀ ਚੈੱਨਲ ਨੇ ਇੱਕ ਵਿਗਿਆਪਨ ਤਿਆਰ ਕੀਤਾ ਹੈ, ਜਿਸ ਵਿੱਚ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਦਾ ਨਕਲੀ ਕਿਰਦਾਰ ਦਿਖਾਗਿਆ ਗਿਆ ਹੈ। ਪਾਕਿਸਤਾਨ ਦੇ ਇੱਕ ਚੈਨਲ ਵੱਲੋਂ ਜਾਰੀ ਕੀਤੇ ਗਏ 33 ਸਕਿੰਟ ਦੇ ਵੀਡਿਉ ਵਿੱਚ ਇੱਕ ਸਖ਼ਸ਼ ਅਭਿਨੰਦਨ ਦੀ ਨਕਲ ਕਰ ਰਿਹਾ ਹੈ ਤੇ ਉਸ ਦੀ ਤਰ੍ਹਾਂ ਮੂੱਛਾਂ ਰੱਖੀਆਂ ਹੋਈਆਂ ਹਨ, ਹਾਲਾਂਕਿ ਉਸ ਸਖ਼ਸ ਨੇ ਫ਼ੌਜ ਵਾਲੀ ਵਰਦੀ ਦੀ ਥਾਂ ਭਾਰਤੀ ਕ੍ਰਿਕਟ ਟੀਮ ਦੀ ਵਰਦੀ ਪਾਈ ਹੋਈ ਹੈ। 

ਇਸ ਵਿਗਿਆਪਨ ਵਿੱਚ ਜਦ ਵੀ ਨਕਲੀ ਅਭਿਨੰਦਨ ਨੂੰ ਭਾਰਤੀ ਟੀਮ ਦੇ ਆਖ਼ਰੀ-11 ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਵਿੰਗ ਕਮਾਂਡਰ ਦੁਆਾਰ ਵਾਇਰਲ ਬਿਆਨ ਦੇ ਲਹਿਜੇ ਵਿੱਚ ਜਵਾਬ ਦਿੰਦਾ ਹੈ ਕਿ "ਮੁਆਫ਼ ਕਰੋ, ਮੈਂ ਤੁਹਾਨੂੰ ਇਹ ਗੱਲ ਨਹੀਂ ਦੱਸ ਸਕਦਾ।" ਨਕਲੀ ਅਭਿਨੰਦਨ ਵਿਗਿਆਪਨ ਵਿੱਚ ਉਸੇ ਤਰ੍ਹਾਂ ਚਾਹ ਪੀ ਰਿਹਾ ਹੈ ਜਿਵੇਂ ਵਿੰਗ ਕਮਾਂਡਰ ਅਭਿਨੰਦਨ ਦਾ ਵੀਡਿਉ ਵਾਇਰਲ ਹੋਇਆ ਸੀ। ਦੋ ਸਵਾਲਾਂ ਤੋਂ ਬਾਅਦ ਇੱਕ ਹੋਰ ਕਿਰਦਾਰ ਜੋ ਸਵਾਲ ਕਰ ਰਿਹਾ ਹੈ ਉਹ ਨਕਲੀ ਅਭਿਨੰਦਨ ਨੂੰ ਜਾਣ ਲਈ ਕਹਿੰਦਾ ਹੈ। ਜਿਵੇਂ ਉਹ ਜਾਣ ਲੱਗਦਾ ਹੈ ਤਾਂ ਸਵਾਲ ਪੁੱਛਣ ਵਾਲਾ ਵਿਅਕਤੀ ਉਸ ਨੂੰ ਫੜਦਾ ਹੈ ਤੇ ਕਹਿੰਦਾ ਹੈ, "ਇੰਕ ਸਕਿੰਟ ਰੁੱਕੋ, ਕੱਪ ਕਿਥੇ ਲੈ ਕੇ ਜਾ ਰਹੇ ਹੋ?" ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ 16 ਜੂਨ ਨੂੰ ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਣਗੀਆਂ। 

ਇਸ ਮੈਚ ਵਿੱਚ ਭਾਰਤ ਦੀ ਕੋਸ਼ਿਸ਼ ਚੈਂਪਿਅਨਜ਼ ਟ੍ਰਾਫ਼ੀ-2017 ਦੇ ਫ਼ਾਇਨਲ ਵਿੱਚ ਮਿਲੀ ਹਾਰ ਦਾ ਬਦਲਾ ਲੈਣ ਤੇ ਹੋਵੇਗੀ।ਵਿਸ਼ਵ ਕੱਪ ਵਿੱਚ ਹਾਲਾਂਕਿ ਭਾਰਤ ਦਾ ਪਲੜਾ ਭਾਰੀ ਹੈ। 1992 ਤੋਂ ਲੈ ਕੇ ਹੁਣ ਤੱਕ ਭਾਰਤ ਤੇ ਪਾਕਿਸਤਾਨ ਵਿਚਕਾਰ ਵਿਸ਼ਵ ਕੱਪ ਵਿੱਚ ਕੁੱਲ 6 ਮੈਚ ਹੋਏ ਹਨ ਤੇ ਸਾਰਿਆਂ ਵਿੱਚ ਭਾਰਤ ਨੇ ਹੀ ਜਿੱਤ ਹਾਸਲ ਕੀਤੀ ਹੈ।

More News

NRI Post
..
NRI Post
..
NRI Post
..