ਮੀਡੀਆ ਡੈਸਕ ( NRI MEDIA )
ਸਲਮਾਨ ਖਾਨ ਦੀ ਫਿਲਮ ਭਾਰਤ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰ ਰਹੀ ਹੈ , ਪਿਛਲੇ ਕਈ ਸਾਲਾਂ ਤੋਂ ਈਦ 'ਤੇ ਰਿਲੀਜ਼ ਹੋਈਆਂ ਫਿਲਮਾਂ ਨੇ ਦਬੰਗ ਖਾਨ ਨੂੰ ਅਲੱਗ ਦਰਜਾ ਦਿਵਾਇਆ ਹੈ , ਸਲਮਾਨ ਖਾਨ ਦੀ ਸੰਜੈ ਲੀਲਾ ਭੰਸਾਲੀ ਵਲੋਂ ਨਿਰਦੇਸਿਤ ਫਿਲਮ ਇਨਸ਼ਾ ਅੱਲ੍ਹਾ 2020 ਵਿਚ ਈਦ 'ਤੇ ਰਿਲੀਜ਼ ਹੋਵੇਗੀ ,ਉਸੇ ਦਿਨ ਅਕਸ਼ੈ ਕੁਮਾਰ ਦੀ ਫਿਲਮ ਸੂਰਯਾਵੰਸ਼ੀ ਦੇ ਰਿਲੀਜ ਹੋਣ ਦੀ ਵੀ ਗੱਲ ਕਹੀ ਜਾ ਰਹੀ ਸੀ ਪਰ ਹੁਣ ਸੂਰਯਾਵੰਸ਼ੀ ਦੇ ਨਿਰਦੇਸ਼ਕ ਰੋਹਿਤ ਸ਼ੈਟੀ ਨੇ ਫਿਲਮ ਦੀ ਰੀਲੀਜ਼ ਡੇਟ ਬਦਲਣ ਦਾ ਫੈਸਲਾ ਕੀਤਾ ਹੈ ਜਿਸਦਾ ਸਿੱਧਾ ਮਤਲਬ ਹੈ ਕਿ ਸਲਮਾਨ ਖਾਨ ਅਤੇ ਅਕਸ਼ੇ ਕੁਮਾਰ ਦੀ ਕਲੈਸ਼ ਨਹੀਂ ਹੋਵੇਗੀ |
ਦੋ ਵੱਡੇ ਸੁਪਰਸਟਾਰਾਂ ਦੀਆਂ ਦੋ ਵੱਡੀਆਂ ਫਿਲਮਾਂ ਜਦੋ ਸਿਲਵਰ ਸਕ੍ਰੀਨ ਤੇ ਟਕਰਾਉਂਦੀਆਂ ਹਨ ਤਾ ਦੋਵਾਂ ਫ਼ਿਲਮਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ , ਸਲਮਾਨ ਖ਼ਾਨ ਈਦ ਦੇ ਖਿਡਾਰੀ ਹਨ , ਇਸ ਲਈ ਰੋਹਿਤ ਸ਼ੈਟੀ ਨੇ ਆਪਣੀ ਫਿਲਮ ਦੀ ਰਿਲੀਜ਼ ਡੇਟ ਨੂੰ ਬਦਲਣ ਦਾ ਫੈਸਲਾ ਕੀਤਾ ਹੈ , ਸਲਮਾਨ ਖਾਨ ਨੇ ਰੋਹਿਤ ਸ਼ੈਟੀ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਦਾ ਧੰਨਵਾਦ ਕੀਤਾ ਹੈ |
ਸਲਮਾਨ ਖਾਨ ਨੇ ਟਵਿੱਟਰ 'ਤੇ ਰੋਹਿਤ ਸ਼ੈਟੀ ਨਾਲ ਤਸਵੀਰ ਸਾਂਝੀ ਕੀਤੀ ਹੈ , ਉਨ੍ਹਾਂ ਨੇ ਤਸਵੀਰ ਨਾਲ ਲਿਖਿਆ ਕਿ- "ਮੈਂ ਹਮੇਸ਼ਾਂ ਰੋਹਿਤ ਸ਼ੈਟੀ ਨੂੰ ਮੇਰੇ ਛੋਟੇ ਭਰਾ ਦੇ ਤੌਰ ਤੇ ਵਿਚਾਰਿਆ ਹੈ ਅਤੇ ਅੱਜ ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਹੈ , ਹੁਣ ਅਕਸ਼ੇ ਦੀ ਫਿਲਮ ਸੂਰਯਾਵੰਸ਼ੀ 27 ਮਾਰਚ, 2020 ਨੂੰ ਸਿਨੇਮਾਘਰਾਂ ਵਿੱਚ ਆਵੇਗੀ |



