ਦੁਬਈ (ਵਿਕਰਮ ਸਹਿਜਪਾਲ) : ਦੁਬਈ 'ਚ ਰਹਿ ਰਹੇ ਇਕ ਭਾਰਤੀ ਨੂੰ 7 ਸਾਲਾ ਕੁੜੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ। ਦੱਸ ਦਈਏ ਕਿ 'ਖਲੀਜ਼ ਟਾਈਮਸ' ਦੀ ਖਬਰ ਮੁਤਾਬਕ ਸਰਕਾਰੀ ਵਕੀਲ ਨੇ ਦੱਸਿਆ ਕਿ 36 ਸਾਲਾ ਵਿਅਕਤੀ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਉਸ ਨੇ ਕੁੜੀ ਨਾਲ ਗਲਤ ਹਰਕਤ ਉਦੋਂ ਕੀਤੀ, ਜਦੋਂ ਉਸ ਦੀ ਮਾਂ ਬਾਹਰ ਗਈ ਹੋਈ ਸੀ।
ਨਿਰਮਾਣ ਖੇਤਰ ਦੇ ਵਰਕਰ ਦੇ ਤੌਰ 'ਤੇ ਕੰਮ ਕਰਨ ਵਾਲੇ ਵਿਅਕਤੀ ਨੇ ਦੁਬਈ 'ਚ ਛੇੜਛਾੜ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਦੱਸ ਦਈਏ ਕਿ ਇਹ ਘਟਨਾ ਅਪ੍ਰੈਲ 'ਚ ਗਿਫਟ ਸ਼ਾਪ 'ਤੇ ਵਾਪਰੀ ਸੀ। ਅਲ ਬਰਸ਼ਾ ਥਾਣੇ 'ਚ ਸ਼ਿਕਾਇਤ ਦਰਜ ਕੀਤੇ ਜਾਣ ਤੋਂ ਬਾਅਦ ਦੋਸ਼ੀ ਨੂੰ ਹਿਰਾਸਤ 'ਚ ਲਿਆ ਗਿਆ ਹੈ ਪਰ ਸਜ਼ਾ ਦਾ ਐਲਾਨ 25 ਜੂਨ ਨੂੰ ਹੋਵੇਗਾ।



