ਕਿਮ ਜੋਂਗ ਨੇ ਆਪਣੇ ਅਫਸਰ ਨੂੰ ਜਾਨਲੇਵਾ ਮੱਛੀਆਂ ਦੇ ਟੈਂਕ ਵਿੱਚ ਸੁਟਿਆ

by

ਪਿਓਂਗਯਾਂਗ , 13 ਜੂਨ ( NRI MEDIA )

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਗ ਉਨ ਨੂੰ ਸਖਤ ਅਤੇ ਖ਼ਤਰਨਾਕ ਸਜਾਵਾਂ ਦੇਣ ਲਈ ਜਾਣਿਆ ਜਾਂਦਾ ਹੈ , ਹੁਣ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਗ-ਉਨ ਨੇ ਆਪਣੇ ਇਕ ਜਨਰਲ ਨੂੰ ਤਖ੍ਤਾਪਲਟ ਦੀ ਕੋਸ਼ਿਸ਼ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਜਾਨਲੇਵਾ ਮੱਛੀਆਂ ਪਿਰਹਾਣਾ ਨਾਲ ਭਰੇ ਇਕ ਟੈਂਕ ਵਿਚ ਸੁੱਟ ਦਿੱਤਾ ਹੈ  ਜਨਰਲ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ,ਇਸ ਤੋਂ ਪਹਿਲਾਂ ਕਿਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਗੱਲਬਾਤ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਮਰੀਕੀ ਰਾਜਦੂਤ ਨੂੰ ਮਾਰ ਦਿੱਤਾ ਸੀ |


ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਟੈਂਕ ਵਿੱਚ ਸੁੱਟਣ ਤੋਂ ਪਹਿਲਾਂ, ਜਨਰਲ ਦੇ ਹੱਥ ਅਤੇ ਗਲੇ ਨੂੰ ਕੱਟ ਦਿੱਤਾ ਗਿਆ ਸੀ , ਇਹ ਪੂਰਾ ਟੈਂਕ ਖਤਰਨਾਕ ਪਿਰਹਾਣਾ ਮੱਛੀਆਂ ਨਾਲ ਭਰਿਆ ਹੋਇਆ ਸੀ , ਉਹ ਬ੍ਰਾਜ਼ੀਲ ਤੋਂ ਆਯਾਤ ਕੀਤੀਆਂ ਗਈਆਂ ਸਨ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਮੱਛੀਆਂ ਨੇ ਜਨਰਲ ਨੂੰ ਮਾਰ ਦਿੱਤਾ ਜਾਂ ਟੈਂਕ ਵਿਚ ਸੁੱਟਣ ਤੋਂ ਪਹਿਲਾਂ ਉਸਦੀ ਮੌਤ ਹੋ ਗਈ ਸੀ , ਪਿਰਹਾਣਾ ਮੱਛੀਆਂ ਬਹੁਤ ਹੀ ਖ਼ਤਰਨਾਕ ਹੁੰਦੀਆਂ ਹਨ, ਜੋ ਕੁਝ ਪਲਾਂ ਵਿੱਚ ਹੀ ਕਿਸੇ ਨੂੰ ਵੀ ਖਾ ਸਕਦੀਆਂ ਹਨ |

ਇਸ ਤੋਂ ਪਹਿਲਾਂ ਕਿਮ ਹਾਇਕ ਚੋਲ, ਜੋ ਕਿ ਟਰੰਪ ਨਾਲ ਮੁਲਾਕਾਤ ਲਈ ਵਿਸ਼ੇਸ਼ ਨੁਮਾਇੰਦੇ ਸਨ ਉਨ੍ਹਾਂ ਨੂੰ ਤਾਨਾਸ਼ਾਹ ਨਾਲ ਧੋਖਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ , ਉਨ੍ਹਾਂ ਨੂੰ ਮਾਰਚ ਵਿਚ ਹਵਾਈ ਅੱਡੇ 'ਤੇ ਵਿਦੇਸ਼ ਮੰਤਰਾਲੇ ਦੇ ਚਾਰ ਸੀਨੀਅਰ ਅਧਿਕਾਰੀਆਂ ਸਮੇਤ ਫਾਇਰਿੰਗ ਟੀਮ ਵਲੋਂ ਮਰਵਾ ਦਿੱਤਾ ਗਿਆ ਸੀ , ਉਹ ਉਨ੍ਹਾਂ ਦੀ ਫੌਜ ਦਾ ਮੁਖੀ ਵੀ ਸੀ |

More News

NRI Post
..
NRI Post
..
NRI Post
..