ਭਾਰਤ ਵਿੱਚ ਤੂਫ਼ਾਨ ਦਾ ਖਤਰਾ ਹਾਲੇ ਵੀ – ਫੌਜ ਤੈਨਾਤ

by mediateam

ਅਹਿਮਦਾਬਾਦ , 11 ਜੂਨ ( NRI MEDIA )

ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ ਅਰਬ ਸਾਗਰ ਤੋਂ ਉੱਠਿਆ ਚੱਕਰਵਾਤੀ ਤੂਫ਼ਾਨ ਵਾਯੂ ਵੀਰਵਾਰ ਨੂੰ ਭਾਰਤ ਦਾ ਰੁੱਖ ਕਰ ਰਿਹਾ ਹੈ ਹਾਲਾਂਕਿ ਇਸ ਦੇ ਗੁਜਰਾਤ ਦੇ ਸਮੁੰਦਰੀ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਬੇਹੱਦ ਘੱਟ ਹੈ , ਵਿਗਿਆਨੀਆਂ ਨੇ ਕਿਹਾ ਹੈ ਕਿ ਗੁਜਰਾਤ ਦੇ ਸਮੁੰਦਰੀ ਇਲਾਕੇ ਵਿੱਚ ਭਾਰੀ ਮੀਂਹ ਪੈ ਸਕਦੇ ਹਨ ਅਤੇ ਇਸ ਦੇ ਨਾਲ ਹੀ ਪੂਰੇ ਗੁਜਰਾਤ ਵਿੱਚ ਇਸ ਸਮੇਂ ਤੇਜ਼ ਹਵਾਵਾਂ ਚੱਲ ਰਹੀਆਂ ਹਨ , ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਵੇਖਦੇ ਹੋਏ ਗੁਜਰਾਤ ਅਤੇ ਮੁੰਬਈ ਦੇ ਕਈ ਇਲਾਕਿਆਂ ਵਿੱਚ ਭਾਰੀ ਸੰਖਿਆ ਵਿੱਚ ਫ਼ੌਜੀ ਜਵਾਨ ਅਤੇ ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ |


ਮੌਸਮ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਦੇਵੇਂਦਰ ਪ੍ਰਧਾਨ ਨੇ ਦੱਸਿਆ ਕਿ ਚੱਕਰਵਾਤ ਸਮੁੰਦਰ 'ਚ ਹੋਵੇਗਾ ਅਤੇ ਗੁਜਰਾਤ ਦੇ ਸਮੁੰਦਰੀ ਕੰਡਿਆਂ ਤੋਂ ਲੰਘੇਗਾ , ਪ੍ਰਧਾਨ ਨੇ ਕਿਹਾ, "ਇਹ ਪੱਛਮ ਵੱਲ ਬਿਲਕੁਲ ਬਦਲ ਗਿਆ ਹੈ,ਇਹ ਗੁਜਰਾਤ ਦੇ ਤੱਟ ਦੇ ਨਾਲ ਪਾਸ ਹੋਵੇਗਾ. "ਪਹਿਲਾਂ ਇਹ ਅਨੁਮਾਨ ਲਗਾਇਆ ਗਿਆ ਸੀ ਕਿ ਕੱਲ੍ਹ ਦੁਪਹਿਰ ਤਕ ਚੱਕਰਵਾਤ ਗੁਜਰਾਤ ਦੇ ਤੱਟ ਨਾਲ ਟਕਰਾਵੇਗਾ |

ਗੁਜਰਾਤ ਵਿੱਚ ਹਵਾਵਾਂ ਲਗਾਤਰ ਤੇਜ਼ ਹੋ ਰਹੀਆਂ ਹਨ ਓਥੇ ਹੀ ਮੁੰਬਈ ਵਿਚ ਹਵਾ ਦੀ ਗਤੀ ਘਟ ਗਈ ਹੈ ਪਰ ਮੌਸਮ ਵਿਗਿਆਨ ਵਿਭਾਗ ਨੇ ਆਪਣੀ ਚੇਤਾਵਨੀ ਜਾਰੀ ਰੱਖੀ ਹੈ ਹਾਲਾਂਕਿ, ਮੁੰਬਈ ਦੇ ਤੱਟ ਉੱਤੇ ਜਾਣਾ ਅਜੇ ਵੀ ਆਮ ਲੋਕਾਂ ਲਈ ਮਨ੍ਹਾ ਹੈ ,ਗੁਜਰਾਤ ਦੇ ਤੱਟ 'ਤੇ ਹਵਾ ਹੁਣ ਘਾਟ ਹੁੰਦੀ ਦਿਖਾਈ ਦੇ ਰਹੀ ਹੈ ਅਜਿਹਾ ਲਗਦਾ ਹੈ ਕਿ ਮੁੰਬਈ 'ਤੇ ਅਸਰ ਘੱਟ ਦਿਸ ਰਿਹਾ ਹੈ ਪਰ ਗੁਜਰਾਤ ਵਿੱਚ ਤਬਾਹੀ ਮਚਣ ਦੀ ਸੰਭਾਵਨਾ ਹੈ |

More News

NRI Post
..
NRI Post
..
NRI Post
..