SCO Summit 2019 : ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਮਿਲੇ PM ਮੋਦੀ

by mediateam

ਕਿਰਗਿਸਤਾਨ (ਵਿਕਰਮ ਸਹਿਜਪਾਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ SCO ਬੈਠਕ 'ਚ ਹਿੱਸਾ ਲੈਣ ਲਈ ਕਿਰਗਿਸਤਾਨ ਦੇ ਬਿਸ਼ਕੇਕ 'ਚ ਹਨ। ਜਿੱਥੇ ਪੀਐੱਮ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਬੈਠਕ ਦੌਰਾਨ ਗੱਲਬਾਤ ਕੀਤੀ। ਇਸ ਮੌਕੇ ਪੀਐੱਮ ਮੋਦੀ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਰਾਈਫ਼ਲ ਨਿਰਮਾਣ ਇਕਾਈ ਦੇ ਸਮਰਥਨ ਲਈ ਰੂਸ ਦਾ ਧੰਨਵਾਦ ਕੀਤਾ ਹੈ। 


ਇਸ ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੇਰੀ ਚੋਣਾਂ 'ਚ ਹੋਈ ਭਵਿੱਖਵਾਣੀ ਵੀ ਸੱਚ ਹੋ ਗਈ। ਤੁਹਾਡੇ ਵਰਗੇ ਪੁਰਾਣੇ ਦੋਸਤ ਦੇ ਵਿਸ਼ਵਾਸ ਨਾਲ ਮੈਨੂੰ ਤਾਕਤ ਮਿਲੀ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਇਸ ਗੱਲ ਲਈ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਆਪਣੇ ਸਭ ਤੋਂ ਵੱਡੇ ਸਨਮਾਨ 'ਆਰਡਰ ਆਫ਼ ਸੇਂਟ ਐਂਡ੍ਰਿਊ' ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਮੀਟਿੰਗ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੈਠਕ ਹੋਈ।

More News

NRI Post
..
NRI Post
..
NRI Post
..