ਜਲੰਧਰ ਡੈਸਕ (ਵਿਕਰਮ ਸਹਿਜਪਾਲ) : ਇੱਥੋਂ ਦੇ ਫ਼ੇਸ-2 ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਲਯੁੱਗੀ ਭਰਾ ਸ਼ੰਕਰ ਨੇ ਗੁੱਸੇ ਵਿੱਚ ਆ ਕੇ ਆਪਣੀ ਭੈਣ ਰਾਣੀ ਦੀਆਂ ਅੱਖਾਂ ਕੱਢ ਦਿੱਤੀਆਂ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਈ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦਰਅਸਲ, ਪੀੜਤ ਰਾਣੀ ਜਲੰਧਰ 'ਚ ਆਪਣੇ ਭਰਾ ਨਾਲ ਰਹਿੰਦੀ ਸੀ ਤੇ ਪਿਛਲੇ 13 ਮਹੀਨਿਆਂ ਤੋਂ ਘਰੋਂ ਗ਼ਾਇਬ ਸੀ।
ਉਹ ਕੁਝ ਦਿਨ ਪਹਿਲਾਂ ਹੀ ਘਰ ਪਰਤੀ ਸੀ ਤੇ ਉਸ ਦੀ ਆਪਣੇ ਭਰਾ ਤੇ ਭਾਬੀ ਸਣੇ ਇਕ ਹੋਰ ਵਿਅਕਤੀ ਵਿਜੇ ਕੁਮਾਰ ਨਾਲ ਕਹਾ-ਸੁਣੀ ਹੋ ਗਈ। ਇਸ ਤੋਂ ਬਾਅਦ ਉਸ ਦੇ ਭਰਾ ਨੇ ਗੁੱਸੇ 'ਚ ਆ ਕੇ ਚਾਕੂ ਮਾਰ ਕੇ ਅੱਖਾਂ ਕੱਢ ਦਿੱਤੀਆਂ। ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁੱਜ ਕੇ ਪੀੜਤ ਦੇ ਭਰਾ ਦੀ ਪਤਨੀ ਨੂੰ ਫੜ ਲਿਆ ਹੈ।



