CWC 2019 : ਕੱਲ ਆਹਮੋ-ਸਾਹਮਣੇ ਹੋਣਗੇ ਭਾਰਤ ਅਤੇ ਪਾਕਿਸਤਾਨ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਐਤਵਾਰ ਨੂੰ ਮੈਨਚੈਸਟਰ 'ਚ ਦੋ ਲੰਬੇ ਸਮੇਂ ਦੀਆਂ ਵਿਰੋਧੀ ਟੀਮਾਂ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਵਰਲਡ ਕੱਪ ਦੇ ਇਤਿਹਾਸ 'ਚ ਕੁਲ 6 ਵਾਰ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਇਆ ਹੈ। ਇਸ ਦੌਰਾਨ ਹਰ ਵਾਰ ਭਾਰਤੀ ਟੀਮ ਪਾਕਿਸਤਾਨ 'ਤੇ ਭਾਰੀ ਪਈ ਹੈ। ਕੱਲ ਦੋਵੇਂ ਟੀਮਾਂ ਵਰਲਡ ਕੱਪ ਦੇ ਇਤਿਹਾਸ 'ਚ 7ਵੀਂ ਵਾਰ ਟਕਰਾਉਣ ਜਾ ਰਹੀਆਂ ਹਨ। 

ਦੱਸ ਦਈਏ ਕਿ ਦੋਵੇਂ ਟੀਮਾਂ ਵਿਚਾਲੇ ਕੁਲ ਵਨ-ਡੇ ਇੰਟਰਨੈਸ਼ਨਲ ਮੁਕਾਬਲਿਆਂ ਦਾ ਰਿਕਾਰਡ ਦੇਖੀਏ ਤਾਂ ਪਾਕਿਸਤਾਨ ਨੂੰ ਜ਼ਿਆਦਾ ਜਿੱਤਾਂ ਮਿਲੀਆਂ ਹਨ। ਦੋਹਾਂ ਦੇਸ਼ਾਂ ਵਿਚਾਲੇ ਹੋਏ ਕੁਲ 131 ਵਨ-ਡੇ ਇੰਟਰਨੈਸ਼ਨਲ ਮੈਚਾਂ 'ਚ ਪਾਕਿਸਤਾਨ ਨੇ 73 ਮੁਕਾਬਲੇ ਜਿੱਤੇ ਹਨ ਜਦਕਿ ਭਾਰਤ ਨੂੰ 54 ਮੈਚਾਂ 'ਚ ਜਿੱਤ ਮਿਲੀ ਹੈ। ਇਸ ਤੋਂ ਇਲਾਵਾ 4 ਮੈਚ ਬੇਨਤੀਜਾ ਰਹੇ ਹਨ।

More News

NRI Post
..
NRI Post
..
NRI Post
..