ਸੁੰਨੜਵਾਲ ਦਾ ਕੁਸ਼ਤੀ ਮੇਲਾ : ਪਟਕੇ ਦੀ ਕੁਸ਼ਤੀ ਸੁੱਖਾ ਬੰਬੇਹਾਲੀ ਨੇ ਜਿੱਤੀ, ਜੇਤੂ ਪਹਿਲਵਾਨ ਨੂੰ ਮਿਲਿਆ ਮੋਟਰਸਾਈਕਲ

by

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਬਾਬਾ ਲੱਖਾ ਦਾ ਦਾਤਾ ਦੀ ਯਾਦ ਵਿਚ ਪਿੰਡ ਸੁੰਨੜਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ, ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਕ ਦਿਨਾਂ ਕੁਸ਼ਤੀ ਮੇਲਾ ਕਰਵਾਇਆ ਗਿਆ। ਕੁਸ਼ਤੀ ਮੇਲਾ ਵਿਚ ਵੱਖ ਵੱਖ ਅਖਾੜਿਆਂ ਦੇ 60 ਤੋਂ ਜ਼ਿਆਦਾ ਪਹਿਲਵਾਨਾਂ ਨੇ ਸ਼ਿਰਕਤ ਕੀਤੀ। ਪਟਕੇ ਦੀ ਕੁਸ਼ਤੀ ਸੁੱਖਾ ਬੰੇਬੇਹਾਲੀ ਅਤੇ ਸ਼ਿੰਦਾ ਨਾਰੰਗਪੁਰ ਵਿਚਕਾਰ ਹੋਈ। ਜਿਸ ਵਿਚ ਕਰੀਬ 50 ਮਿੰਟ ਤਕ ਚੱਲੀ ਕੁਸ਼ਤੀ ਤੋਂ ਬਾਅਦ ਸੁੱਖਾ ਬੰਬੇਹਾਲੀ ਨੇ ਜਿੱਤ ਹਾਸਲ ਕੀਤੀ। ਜੇਤੂ ਪਹਿਲਵਾਨ ਨੂੰ ਪ੍ਰਬੰਧਕ ਕਮੇਟੀ ਵਲੋ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। 


ਉਪ ਜੇਤੂ ਪਹਿਲਵਾਲ ਸ਼ਿੰਦਾ ਨਾਰੰਗਪੁਰ ਨੂੰ ਸੋਨੇ ਦਾ ਮੈਡਲ ਦਿੱਤਾ ਗਿਆ। ਇਕ ਹੋਰ ਕੁਸ਼ਤੀ ਮੁਕਾਬਲੇ ਵਿਚ ਸਟਾਰ ਪਹਿਲਵਾਨ ਬਿੰਦਾ ਬਿਸ਼ਨਪੁਰ ਨੇ ਮੰਗਾ ਮਲਸੀਆ ਨੂੰ ਚਿੱਤ ਕੀਤਾ। ਕੁਸ਼ਤੀ ਮੇਲੇ ਵਿਚ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਉਨ੍ਹਾਂ ਪਹਿਲਵਾਨਾਂ ਨਾਲ ਜਾਣ ਪਹਿਚਾਣ ਕੀਤੀ ਤੇ ਕਿਹਾ ਕਿ ਕਬੱਡੀ ਦੀ ਤਰ੍ਹਾਂ ਪਹਿਲਵਾਨੀ ਵੀ ਪੰਜਾਬੀਆਂ ਦੀ ਮਾਂ ਖੇਡ ਹੀ ਹੈ ਤੇ ਪੰਜਾਬ ਦੀ ਮਿੱਟੀ ਨੇ ਵਧੀਆ ਪਹਿਲਵਾਨ ਪੈਦਾ ਕੀਤੇ ਹਨ। ਉਨ੍ਹਾਂ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਦੇ ਉਪਰਾਲੇ ਦੀ ਤਰੀਫ ਕੀਤੀ ਤੇ ਚੋਣ ਜਾਬਤਾ ਲੱਗਾ ਹੋਣ ਦਾ ਹਵਾਲਾ ਦਿੰਦੇ ਹੋਏ ਕੋਈ ਵੀ ਐਲਾਨ ਕਰਨ ਤੋਂ ਗੁਰੇਜ਼ ਕੀਤਾ। 


ਕੁਸ਼ਤੀ ਮੇਲੇ ਦੌਰਾਨ ਗੋਪੀ ਥਿਗਲੀ ਅਤੇ ਮੰਗਾ ਨੇ ਕਮੈਂਟਰੀ ਕੀਤੀ। ਇਸ ਮੌਕੇ 'ਤੇ ਸਰਪੰਚ ਤਰਲੋਚਨ ਸਿੰਘ ਗੋਸ਼ੀ, ਪ੍ਰਧਾਨ ਸਪੋਰਟਸ ਕਲੱਬ ਬਲਦੇਵ ਦੇਬੀ, ਪ੍ਰਧਾਨ ਛਿੰਝ ਮੇਲਾ ਕਮੇਟੀ ਮੇਜਰ ਸਿੰਘ, ਗੁਰਦੀਪ ਸਿੰਘ ਬਿਸ਼ਨਪੁਰ, ਨਰਿੰਦਰ ਮਨਸੂ, ਜਸਵੀਰ ਰੰਧਾਵਾ, ਭਜਨ ਭਲਾਈਪੁਰ, ਦਲਵੀਰ ਸਿੰਘ ਛਿੰਦਾ ਸਰਪੰਚ ਭੰਡਾਲ ਦੋਨਾ, ਹਰਜਿੰਦਰ ਸਿੰਘ ਸਰਪੰਚ ਮੱਲੂਕਾਦਰਾਬਾਦ, ਮੈਂਬਰ ਪੰਚਾਇਤ ਅਵਤਾਰ ਸਿੰਘ, ਜਸਪਾਲ ਸਿੰਘ, ਤਰਸੇਮ ਸਿੰਘ ਸੰਤੌਖ ਸਿੰਘ, ਬਲਕਾਰ ਸਿੰਘ, ਬਾਬਾ ਮਹਿੰਦਰ ਸਿੰਘ, ਗੁਰਦੀਪ ਸਿੰਘ ਦੀਪਾ, ਸਾਬੂ ਸੁੰਨੜ ਕਬੱਡੀ ਪਲੇਅਰ, ਜਸਵਿੰਦਰ ਬਿੱਲੂ, ਜਰਨੈਲ ਸਿੰਘ, ਸੁਖਦੇਵ ਲਾਡੀ, ਭਾਗ ਸਿੰਘ, ਪਾਲਾ ਸਿੰਘ ਕਨੇਡਾ, ਮਹਿੰਦਰ ਸਿੰਘ ਨੰਬਰਦਾਰ, ਗੁਰਦਿਆਲ ਸਿੰਘ, ਕੰਵਲਜੀਤ ਧੀਰਾ, ਗੁਰਬਖਸ਼ ਸਿੰਘ ਆਦਿ ਮੌਜੂਦ ਸਨ। 


More News

NRI Post
..
NRI Post
..
NRI Post
..