18 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲੇ ਵਿਚ ਸੀ.ਆਰ.ਪੀ.ਐੱਫ ਦੇ ਜਵਾਨਾਂ 'ਤੇ ਹਮਲਾ ਹੋਇਆ ਹੈ ਜਿਸ ਦੌਰਾਨ 5 ਜਵਾਨ ਸ਼ਹੀਦ ਹੋ ਗਏ ਹਨ ਅਤੇ ਇਕ ਦੀ ਮੌਤ ਹੋਈ ਹੈ | ਦੱਸ ਦਈਏ ਕਿ ਇਸ ਆਈ ਈ.ਡੀ ਧਮਾਕੇ ਦੌਰਾਨ ਜਵਾਨਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਘਾਇਲ ਹੋਏ ਜਵਾਨਾਂ ਨੂੰ ਮੌਕੇ 'ਤੇ ਨੇੜਲੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ | ਘਾਇਲ ਹੋਏ ਜਵਾਨਾਂ 'ਚ ਦੋ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ |
ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਸੀਆਰਪੀਐਫ ਦੇ ਜਵਾਨ 231ਵੀ ਬਟਾਲੀਅਨ ਪੁਲਿਸ ਯੂਨਿਟ ਦੇ ਨਾਲ ਸੜਕ ਦੇ ਨਾਲ ਅਰਾਨਪੁਰ ਖੇਤਰ ਦੀ ਸੁਰੱਖਿਆ ਡਿਊਟੀ 'ਤੇ ਨਿਕਲੇ ਸਨ | ਉਦੋਂ ਹੀ ਆਈ.ਈ.ਡੀ.ਧਮਾਕਾ ਹੋਇਆ, ਜਿਸ ਵਿੱਚ ਪੰਜ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਏ | ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਸੋਮਵਾਰ ਦੁਪਹਿਰ 4:30 ਵਜੇ ਹੋਇਆ ਅਤੇ ਹੈਲੀਕਾਪਟਰ ਦੇ ਜ਼ਰੀਏ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਲਿਜਾਇਆ ਗਿਆ |



