ਰਾਸ਼ਟਰਪਤੀ ਟਰੰਪ ਦੀ ਆਖ਼ਿਰੀ ਚੇਤਾਵਨੀ – ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਾਗੇ ਦੇਸ਼ ਤੋਂ ਬਾਹਰ

by

ਵਾਸ਼ਿੰਗਟਨ , 18 ਜੂਨ ( NRI MEDIA )

2020 ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਵਿੱਚ ਵਸ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਆਖ਼ਿਰੀ ਚੇਤਾਵਨੀ ਜਾਰੀ ਕੀਤੀ ਹੈ , ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਅਥਾਰਟੀ ਅਗਲੇ ਹਫਤੇ ਤਕ ਇਕ ਮੁਹਿੰਮ ਸ਼ੁਰੂ ਕਰਕੇ ਅਮਰੀਕਾ ਵਿੱਚ ਮਜੂਦ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਟਾ ਦੇਵੇਗੀ ਜਿਹੜੇ ਗੈਰਕਾਨੂੰਨੀ ਤੌਰ 'ਤੇ ਰਹਿ ਰਹੇ ਹਨ , ਟਰੰਪ ਨੇ ਟਵੀਟ ਕਰਕੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਏਜੰਸੀ ਦਾ ਹਵਾਲਾ ਦਿੰਦਿਆਂ ਕਿਹਾ ਕਿ"ਅਗਲੇ ਹਫਤੇ ਆਈਸੀਈ ਨੇ ਲੱਖਾਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਉਨ੍ਹਾਂ  ਨੇ ਕਿਹਾ, "ਜਿੰਨੀ ਜਲਦੀ ਉਹ ਪ੍ਰਵਾਸੀ ਆਉਂਦੇ ਹਨ, ਉਨ੍ਹਾਂ ਹੀ ਜਲਦੀ]ਹਟਾ ਦਿੱਤਾ ਜਾਵੇਗਾ |


ਅਮਰੀਕਾ ਦੇ ਵਿਚ ਕੁਲ 12 ਮਿਲੀਅਨ ਪਰਵਾਸੀ ਹਨ ਜੋ ਕਿ ਮੈਕਸੀਕੋ ਅਤੇ ਕੇਂਦਰੀ ਅਮਰੀਕਾ ਤੋਂ ਗੈਰ ਕਾਨੂੰਨੀ ਤੌਰ ਤੇ ਆ ਕੇ ਵੱਸ ਗਏ ਹਨ। ,ਅਮਰੀਕਾ ਅਤੇ ਮੈਕਸੀਕੋ ਮੱਧ ਹੋਏ ਇਕ ਸਮਝੌਤੇ ਦੇ ਤਹਿਤ ਮੈਕਸੀਕੋ ਕੇਂਦਰੀ ਅਮਰੀਕਾ ਤੋਂ ਆਉਣ ਵਾਲੇ ਪਰਵਾਸੀ ਜੋ ਕਿ ਸੰਯੁਕਤ ਰਾਜ ਵਿਚ ਪਨਾਹ ਭਾਲਦੇ ਹਨ ,ਉਹਨਾਂ ਨੂੰ ਕੇਸ ਦੀ ਸੁਣਵਾਈ ਤਕ ਮੈਕਸੀਕੋ ਵਿਚ ਹੀ ਰੋਕੀ ਰੱਖੇਗਾ ,ਨਤੀਜਤਨ ਮੈਕਸੀਕੋ ਅਮਰੀਕਾ ਬਾਰਡਰ' ਤੇ ਵਡੇ ਪੈਮਾਨੇ ਤੇ ਫੌਜ ਨੂੰ ਤੈਨਾਤ ਕਰ ਦਿੱਤਾ ਗਿਆ ਹੈ।

ਟਰੰਪ ਦਾ ਕਹਿਣਾ ਹੈ ਕਿ, "ਅਗਲੇ ਹਫਤੇ ਆਈ ਸੀ ਈ ਨੇ ਲੱਖਾਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦੇਵੇਗਾ, ਅਮਰੀਕਾ ਦੇ ਉਪ ਰਾਸ਼ਟਰਪਤੀ ਮਾਇਕ ਪੇਂਸ ਦਾ ਕਹਿਣਾ ਹੈ ਕਿ ਜਲਦ ਹੀ ਰਿਫਊਜੀਆਂ ਨੂੰ ਅਖੋਤੇ ਤੀਜੇ ਸੁਰੱਖਿਅਤ ਦੇਸ਼ ਗੁਆਟੇਮਾਲਾ ਵਿਚ ਭੇਜਿਆ ਜਾ ਸਕਦਾ ਹੈ ਹਾਲਾਂਕਿ ਇਸ ਯੋਜਨਾ ਵਾਰੇ ਕੋਈ ਵਧੇਰੇ ਜਾਣਕਾਰੀ ਹਾਲੇ ਤਕ ਸਾਂਝਾ ਨਹੀਂ ਕੀਤੀ ਗਈ , ਅੰਤ ਵਿਚ, ਮੈਕਸੀਕੋ ਦਾ ਕਹਿਣਾ ਹੈ ਕਿ ਜੇਕਰ ਉਹ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਰੋਕਣ ਵਿਚ ਅਸਮਰਥ ਹੁੰਦਾ ਹੈ ਤਾਂ ਅਮਰੀਕਾ ਨਾਲ ਸੁਰੱਖਿਅਤ ਤੀਜਾ ਦੇਸ਼ ਦਾ ਸਮਝੌਤਾ ਕਰ ਲਵੇਗਾ।

More News

NRI Post
..
NRI Post
..
NRI Post
..