‘Facebook’ ਤੇ ਨਿਊਜੀਲੈਂਡ ਹਮਲੇ ਦੀ ਫੋਟੋ ਸ਼ੇਅਰ ਕਰਨ ਦੇ ਦੋਸ਼ ‘ਚ 18 ਸਾਲਾਂ ਨੌਜਵਾਨ ਗ੍ਰਿਫਤਾਰ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਸ਼ੁੱਕਰਵਾਰ ਨੂੰ ਨਿਊਜੀਲੈਂਡ ਦੀਆਂ ਦੋ ਮਸਜਿਦਾਂ 'ਚ ਹਮਲਾਵਰ ਨੇ ਅੰਨੇਵਾਹ ਗੋਲੀਬਾਰੀ ਕੀਤੀ, ਜਿਸ 'ਚ 50 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 50 ਹੋਰ ਲੋਕ ਜ਼ਖਮੀ ਹੋ ਗਏ। ਹਮਲਾਵਰ ਨੇ ਪੂਰੀ ਘਟਨਾ ਦਾ ਫੇਸਬੁੱਕ ਤੇ ਯੂਨਿਊਬ 'ਤੇ ਲਾਈਵ ਵੀਡੀਓ ਵੀ ਬਣਾਇਆ ਸੀ। 

ਘਟਨਾ ਦੀ ਫੋਟੋ ਸ਼ੇਅਰ ਕਰਨ ਦੇ ਦੋਸ਼ 'ਚ ਇਕ 18 ਸਾਲ ਦੇ ਲੜਕੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਫੋਟੋ ਸ਼ੇਅਰ ਕਰਦੇ ਹੋਏ ਲਿੱਖਿਆ ਸੀ ਕਿ 'ਟਾਰਗੇਟ ਅਚੀਵਡ'। ਇਸ ਲੜਕੇ ਨੂੰ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਜ਼ਮਾਨਤ ਨਹੀਂ ਦਿੱਤੀ ਗਈ। ਹੁਣ ਉਸ ਨੂੰ 8 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ।

More News

NRI Post
..
NRI Post
..
NRI Post
..